ਵਿਵਾਦਿਤ ਬਿਆਨਬਾਜੀ ਮਾਮਲੇ ਵਿੱਚ ਗੁਰਦਾਸ ਮਾਨ ਨੇ ਹੁਣ ਹਾਈਕੋਰਟ ਨੂੰ ਦਿੱਤੀ ਜ਼ਮਾਨਤ ਦੀ ਅਰਜੀ
ਦੇਖੋ, ਕਦੋਂ ਹੋ ਸਕਦੀ ਹੈ ਸੁਣਵਾਈ
ਚੰਡੀਗੜ੍ਹ,13 ਸਤੰਬਰ(ਵਿਸ਼ਵ ਵਾਰਤਾ) ਪੰਜਾਬ ਦੇ ਮਸ਼ਹੂਰ ਗਾਇਕ ਅਤੇ ਅਦਾਕਾਰ ਗੁਰਦਾਸ ਮਾਨ ਨੇ ਹੁਣ ਹਾਈਕੋਰਟ ਕੋਲੋਂ ਵਿਵਾਦਿਤ ਬਿਆਨਬਾਜੀ ਮਾਮਲੇ ਲਈ ਜਮਾਨਤ ਮੰਗੀ ਹੈ। ਦੱਸ ਦਈਏ ਕਿ ਗਾਇਕ ਵਿਰੁੱਧ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਦੇ ਮਾਮਲੇ ਵਿੱਚ ਧਾਰਾ 295 ਦੇ ਤਹਿਤ ਨਕੋਦਰ ਵਿਖੇ ਸਿੱਖ ਜੱਥੇਬੰਦੀਆਂ ਦੇ ਵਿਰੋਧ ਤੋਂ ਬਾਅਦ ਮਾਮਲਾ ਦਰਜ ਕੀਤਾ ਗਿਆ ਸੀ। ਜਿਸ ਦੀ ਸੁਣਵਾਈ 8 ਸਤੰਬਰ ਨੂੰ ਜਲੰਧਰ ਦੀ ਅਦਾਲਤ ਵਿੱਚ ਹੋਈ ਸੀ।ਪਰ, ਗੁਰਦਾਸ ਮਾਨ ਦੀ ਜਮਾਨਤ ਦੀ ਅਰਜੀ ਨੂੰ ਜ਼ਿਲ੍ਹਾ ਅਦਾਲਤ ਨੇ ਰੱਦ ਕਰ ਦਿੱਤਾ ਸੀ । ਹੁਣ ਹਾਈਕੋਰਟ ਇੱਕ ਦੋ ਦਿਨਾਂ ਵਿੱਚ ਇਸ ਮਾਮਲੇ ਦੀ ਸੁਣਵਾਈ ਕਰ ਸਕਦਾ ਹੈ।