ਵਿਵਾਦਿਤ ਟਿੱਪਣੀ ਤੋਂ ਬਾਅਦ ਗੁਰਦਾਸ ਮਾਨ ਨੇ ਮੰਗੀ ਮਾਫੀ
ਫੇਸਬੁੱਕ ਤੇ ਪੋਸਟ ਪਾ ਕੇ ਮੰਗੀ ਮਾਫੀ
ਚੰਡੀਗੜ੍ਹ,24 ਅਗਸਤ(ਵਿਸ਼ਵ ਵਾਰਤਾ) ਪੰਜਾਬ ਦੇ ਪ੍ਰਸਿੱਧ ਗਾਇਕ ਗੁਰਦਾਸ ਮਾਨ ਵੱਲੋਂ ਇੱਕ ਸ਼ੋਅ ਦੌਰਾਨ ਦਿੱਤੇ ਆਪਣੇ ਬਿਆਨ ,ਜਿਸ ਉੱਤੇ ਸਿੱਖ ਜੱਥੇਬੰਦੀਆਂ ਵੱਲੋਂ ਕਾਫੀ ਨਾਰਾਜ਼ਗੀ ਜਤਾਈ ਗਈ ਸੀ ਨੂੰ ਲੈ ਕੇ ਹੁਣ ਗੁਰਦਾਸ ਮਾਨ ਨੇ ਫੇਸਬੁੱਕ ਤੇ ਪੋਸਟ ਪਾ ਕੇ ਮਾਫੀ ਮੰਗਦਿਆਂ ਕਿਹਾ ਹੈ ਕਿ ਉਹ ਕਿਸੇ ਵੀ ਤਰ੍ਹਾਂ ਨਾਲ ਸਿੱਖ ਗੁਰੂ ਸਾਹਿਬਾਨ ਦਾ ਨਿਰਾਦਰ ਨਹੀਂ ਕਰ ਸਕਦੇ । ਦੱਸ ਦਈਏ ਕਿ ਸ਼ੋਸ਼ਲ ਮੀਡੀਆ ਤੇ ਇੱਕ ਵੀਡੀਓ ਵਿੱਚ ਗੁਰਦਾਸ ਮਾਨ ਕਿਸੇ ਬਾਬੇ ਨੂੰ ਤੀਜੇ ਗੁਰੂ ਅਮਰ ਦਾਸ ਜੀ ਦਾ ਵੰਸ਼ਜ ਦੱਸਦੇ ਹਨ। ਇਸ ਉੱਤੇ ਸਿੱਖ ਜੱਥੇਬੰਦੀਆਂ ਵੱਲੋਂ ਕਾਫੀ ਨਾਰਜਗੀ ਜਤਾਈ ਗਈ ਸੀ।