ਬੇਅਦਬੀ ਮਾਮਲਿਆਂ ਨਾਲ ਜੁੜੀ ਵੱਡੀ ਖਬਰ
ਵਿਵਾਦਤ ਪੋਸਟਰ ਮਾਮਲੇ ਵਿੱਚ ਚਾਰ ਡੇਰਾ ਪ੍ਰੇਮੀਆਂ ਨੂੰ ਮਿਲੀ ਜਮਾਨਤ
ਚੰਡੀਗੜ੍ਹ,27 ਜੁਲਾਈ(ਵਿਸ਼ਵ ਵਾਰਤਾ) ਬੇਅਦਬੀ ਮਾਮਲਿਆਂ ਨਾਲ ਜੁੜੀ ਇੱਕ ਵੱਡੀ ਖਬਰ ਇਹ ਸਾਹਮਣੇ ਆ ਰਹੀ ਹੈ ਕਿ ਫਰੀਦਕੋਟ ਦੀ ਅਦਾਲਤ ਨੇ ਵਿਵਾਦਤ ਪੋਸਟਰ ਮਾਮਲੇ ਵਿੱਚ ਚਾਰ ਡੇਰਾ ਪ੍ਰੇਮੀਆਂ ਨੂੰ ਜਮਾਨਤ ਦੇ ਦਿੱਤੀ ਹੈ। ਇਹਨਾਂ ਦੇ ਨਾਮ ਸ਼ਕਤੀ ਸਿੰਘ,ਬਲਜੀਤ ਸਿੰਘ,ਸੁਖਜਿੰਦਰ ਸਿੰਘ ਅਤੇ ਰਣਜੀਤ ਸਿੰਘ ਹਨ । ਦੱਸ ਦਈਏ ਕਿ ਇਹਨਾਂ ਦੋਸ਼ੀਆਂ ਨੂੰ 128 /2015 ਨੰਬਰ ਐਫਆਈਆਰ ਵਿੱਚ ਪਹਿਲਾਂ ਹੀ ਜਮਾਨਤ ਮਿਲ ਚੁੱਕੀ ਹੈ। ਹੁਣ ਅਦਾਲਤ ਨੇ ਇਹਨਾਂ ਨੂੰ 117 ਨੰਬਰ ਐਫਆਈਆਰ ਵਿੱਚ ਵੀ ਜਮਾਨਤ ਦੇ ਦਿੱਤੀ ਹੈ।