ਨਵੀਂ ਦਿੱਲੀ 19 ਜੁਲਾਈ – ਭਾਰਤੀ ਟੀਮ ਦਾ ਕਪਤਾਲ ਵਿਰਾਟ ਕੋਹਲੀ ਵਨਡੇ ਰੈਂਕਿੰਗ ਵਿਚ ਪਹਿਲੇ ਸਥਾਨ ਉਤੇ ਪਹੁੰਚ ਗਿਆ ਹੈ। ਹਾਲ ਹੀ ਵਿਚ ਇੰਗਲੈਂਡ ਖਿਲਾਫ ਕੋਹਲੀ ਨੇ ਭਾਵੇਂ ਕੋਈ ਸੈਂਕੜਾ ਤਾਂ ਨਹੀਂ ਬਣਾਇਆ ਪਰ ਉਸ ਵਲੋਂ ਖੇਡੀ ਗਈ 75, 45 ਅਤੇ 71 ਦੌੜਾਂ ਨੇ ਪਾਰੀ ਨੇ ਉਸ ਨੰਬਰ ਇਕ ਬੱਲੇਬਾਜ਼ ਬਣਾ ਦਿਤਾ।
ਇਸ ਰੈਂਕਿੰਗ ਵਿਚ ਇੰਗਲੈਂਡ ਦਾ ਜੋ ਰੂਟ ਦੂਸਰੇ ਪਾਕਿ ਦਾ ਬਾਬਰ ਆਜ਼ਮ ਤੀਸਰੇ, ਭਾਰਤ ਦਾ ਰੋਹਿਤ ਸ਼ਰਮਾ ਚੌਥੇ ਅਤੇ ਆਸਟ੍ਰੇਲੀਆ ਦਾ ਡੇਵਿਡ ਵਾਰਨਰ ਪੰਜਵੇਂ ਸਥਾਨ ਉਤੇ ਹੈ। ਭਾਰਤ ਦਾ ਸ਼ਿਖਰ ਧਵਨ 10ਵੇਂ ਸਥਾਨ ਉਤੇ ਹੈ।
ਇਸ ਤੋਂ ਇਲਾਵਾ ਭਾਰਤੀ ਗੇਂਦਬਾਜ਼ ਜਸਪ੍ਰੀਤ ਬੁਮਰਾਹ ਪਹਿਲੇ ਸਥਾਨ ਉਤੇ ਪਹੁੰਚ ਗਿਆ ਹੈ। ਦੂਸਰੇ ਸਥਾਨ ਉਤੇ ਰਾਸ਼ਿਦ ਖਾਨ ਤੀਸਰੇ ਤੇ ਹਸਨ ਅਲੀ ਚੌਥੇ ਸਥਾਨ ਤੇ ਬੋਲਟ ਹੈ। ਇਸ ਤੋਂ ਇਲਾਵਾ ਕੁਲਦੀਪ ਯਾਦਵ ਨੰਬਰ 6 ਅਤੇ ਚਾਹਲ 10ਵੇਂ ਸਥਾਨ ਤੇ ਹੈ।