ਵਿਨੈ ਪ੍ਰਤਾਪ ਸਿੰਘ ਚੰਡੀਗੜ੍ਹ ਦੇ ਨਵੇਂ ਡਿਪਟੀ ਕਮਿਸ਼ਨਰ
ਚੰਡੀਗੜ੍ਹ,15 ਨਵੰਬਰ(ਵਿਸ਼ਵ ਵਾਰਤਾ)-ਨਵੇਂ ਡਿਪਟੀ ਕਮਿਸ਼ਨਰ ਯਾਨੀ ਡੀਸੀ ਹੁਣ ਸਿਟੀ ਬਿਊਟੀਫੁੱਲ ਚੰਡੀਗੜ੍ਹ ਵਿੱਚ ਦਾਖ਼ਲ ਹੋ ਗਏ ਹਨ, ਮਨਦੀਪ ਸਿੰਘ ਬਰਾੜ ਦੀ ਥਾਂ ਹੁਣ ਹਰਿਆਣਾ ਕੇਡਰ-2011 ਬੈਚ ਦੇ ਆਈਏਐਸ ਅਧਿਕਾਰੀ ਵਿਨੈ ਪ੍ਰਤਾਪ ਸਿੰਘ ਚੰਡੀਗੜ੍ਹ ਡੀਸੀ ਦੀ ਕਮਾਨ ਸੰਭਾਲਣਗੇ। ਸੋਮਵਾਰ ਨੂੰ ਇਸ ਸਬੰਧੀ ਹੁਕਮ ਜਾਰੀ ਕੀਤਾ ਗਿਆ ਹੈ।