ਵਿਧਾਨ ਸਭਾ ਦੇ ਬਾਹਰ ਖਾਲਿਸਤਾਨੀ ਝੰਡਾ ਲਗਾਉਣ ਵਾਲੇ ਹਰਬੀਰ ਸਿੰਘ ਰਾਜੂ ਦੀ ਅਦਾਲਤ ਵਿੱਚ ਪੇਸ਼ੀ ਅੱਜ
ਚੰਡੀਗੜ੍ਹ,12 ਮਈ(ਵਿਸ਼ ਵਾਰਤਾ)- ਹਿਮਾਚਲ ਪ੍ਰਦੇਸ਼ ਦੀ ਵਿਧਾਨ ਸਭਾ (ਧਰਮਸ਼ਾਲਾ) ਦੇ ਗੇਟ ਅਤੇ ਕੰਧਾਂ ਤੇ ਖਾਲਿਤਾਨੀ ਝੰਡੇ ਲਗਾਉਣ ਦੇ ਦੋ ਦੋਸ਼ੀਆਂ ਵਿੱਚੋਂ ਇੱਕ ਹਰਬੀਰ ਸਿੰਘ ਉਰਫ ਰਾਜੂ ਨੂੰ ਬੀਤੇ ਕੱਲ੍ਹ ਹਿਮਾਚਲ ਪੁਲਿਸ ਦੀ ਐਸਆਈਟੀ ਵੱਲੋਂ ਮੋਰਿੰਡਾ ਤੋਂ ਗ੍ਰਿਫਤਾਰ ਕੀਤਾ ਗਿਆ ਸੀ। ਇਸ ਦੇ ਨਾਲ ਹੀ ਉਸਦੇ ਇੱਕ ਹੋਰ ਸਾਥੀ ਪਰਮਜੀਤ ਸਿੰਘ ਦੀ ਭਾਲ ਵੀ ਪੁਲਿਸ ਵੱਲੋਂ ਕੀਤੀ ਜਾ ਰਹੀ ਹੈ। ਅੱਜ ਹਰਬੀਰ ਸਿੰਘ ਨੂੰ ਪੁਲਿਸ ਵੱਲੋਂ ਧਰਮਸ਼ਾਲਾ ਅਦਾਲਤ ਵਿੱਚ ਪੇਸ਼ ਕੀਤਾ ਜਾਵੇਗਾ। ਇਸ ਦੇ ਨਾਲ ਹੀ ਪੁਲਿਸ ਵੱਲੋਂ ਹੋਰ ਪੁੱਛਗਿੱਛ ਲਈ ਰਿਮਾਂਡ ਦੀ ਮੰਗ ਵੀ ਕੀਤੀ ਜਾਵੇਗੀ।