ਵਿਧਾਨ ਸਭਾ ਚੋਣਾਂ ਦੌਰਾਨ ਰੈਲੀਆਂ ਨੂੰ ਲੈ ਕੇ ਚੋਣ ਕਮਿਸ਼ਨ ਦਾ ਵੱਡਾ ਐਲਾਨ
15 ਜਨਵਰੀ ਤੱਕ ਕੋਈ ਫ਼ਿਜੀਕਲ ਰੈਲੀ ਜਾਂ ਰੋਡ ਸ਼ੋਅ ਕਰਨ ਦੀ ਨਹੀਂ ਹੋਵੇਗੀ ਇਜ਼ਾਜ਼ਤ – ਚੋਣ ਕਮਿਸ਼ਨ
ਪਾਰਟੀਆਂ ਨੂੰ ਡਿਜ਼ੀਟਲ ਤਰੀਕੇ ਨਾਲ ਪ੍ਰਚਾਰ ਕਰਨ ਦੀ ਦਿੱਤੀ ਸਲਾਹ
ਚੰਡੀਗੜ੍ਹ,8 ਜਨਵਰੀ(ਵਿਸ਼ਵ ਵਾਰਤਾ)-ਪੰਜਾਬ ਅਤੇ ਉਸਦੇ ਨਾਲ ਪੰਜ ਹੋਰ ਰਾਜਾਂ ਦੀਆਂ ਵਿਧਾਨ ਸਭਾ ਚੋਣਾਂ ਨੂੰ ਲੈ ਚੋਣ ਕਮੀਸ਼ਨ ਨੇ ਅੱਜ ਤਰੀਕਾਂ ਦਾ ਐਲਾਨ ਕਰ ਦਿੱਤਾ ਹੈ। ਇਹਨਾਂ ਵਿੱਚ ਪੰਜਾਬ,ਗੋਆ,ਉੱਤਰ ਪ੍ਰਦੇਸ਼,ਮਣੀਪੁਰ ਅਤੇ ਉੱਤਰਾਖੰਡ ਸ਼ਾਮਿਲ ਹਨ।ਮੁੱਖ ਚੋਣ ਕਮਿਸ਼ਨਰ ਸੁਸ਼ੀਲ ਚੰਦਰਾ ਨੇ ਦੱਸਿਆ ਕਿ ਯੂਪੀ ਦੀਆਂ 403, ਪੰਜਾਬ ਦੀਆਂ 117, ਉੱਤਰਾਖੰਡ ਦੀਆਂ 70, ਮਣੀਪੁਰ ਦੀਆਂ 60 ਅਤੇ ਗੋਆ ਦੀਆਂ 40 ਵਿਧਾਨ ਸਭਾ ਸੀਟਾਂ ਲਈ ਚੋਣਾਂ ਕਰਵਾਈਆਂ ਜਾਣਗੀਆਂ। ਇਹਨਾਂ ਸਾਰੇ ਰਾਜਾਂ ਵਿੱਚ ਕੋਵਿਡ ਨਿਯਮਾਂ ਦੇ ਅਨੁਸਾਰ ਵੋਟਾਂ ਪੈਣਗੀਆਂ,ਜਿਸ ਅਨੁਸਾਰ 15 ਜਨਵਰੀ ਤੱਕ ਕੋਈ ਫ਼ਿਜੀਕਲ ਰੈਲੀ ਜਾਂ ਰੋਡ ਸ਼ੋਅ ਕਰਨ ਦੀ ਇਜ਼ਾਜ਼ਤ ਨਹੀਂ ਹੋਵੇਗੀ । ਇਸ ਦੇ ਨਾਲ ਹੀ ਪਾਰਟੀਆਂ ਨੂੰ ਡਿਜੀਟਲ ਤਰੀਕੇ ਨਾਲ ਪ੍ਰਚਾਰ ਕਰਨ ਦੀ ਸਲਾਹ ਦਿੱਤੀ ਗਈ ਹੈ। ਪੰਜਾਬ ਸਮੇਤ ਬਾਕੀ ਰਾਜਾਂ ਵਿੱਚ 7 ਪੜਾਵਾਂ ਵਿੱਚ ਵੋਟਾਂ ਪੈਣਗੀਆਂ।
ਪੰਜਾਬ ਵਿੱਚ 14 ਫਰਵਰੀ ਨੂੰ ਵੋਟਾਂ ਪੈਣਗੀਆਂ ਅਤੇ 10 ਮਾਰਚ ਨੂੰ ਨਤੀਜੇ ਐਲਾਨੇ ਜਾਣਗੇ।
ਪੰਜਾਬ ਵਿੱਚ 21 ਜਨਵਰੀ ਤੋਂ 28 ਜਨਵਰੀ ਤੱਕ ਨਾਮਜ਼ਦਗੀਆਂ ,29 ਨੂੰ ਕਾਗਜ਼ਾਂ ਦੀ ਜਾਂਚ,31 ਤੱਕ ਕਾਗਜਾਂ ਦੀ ਵਾਪਸੀ ਅਤੇ 14 ਨੂੰ ਵੋਟਾਂ ਪੈਣਗੀਆਂ ।