ਲੁਧਿਆਣਾ ਵਿੱਚ ਕਰਫਿਊ ਦੌਰਾਨ ਹੋਈ ਝੜਪ
ਵਿਧਾਇਕ ਬੈਂਸ ਅਤੇ ਅਕਾਲੀ ਦਲ ਦੇ ਆਗੂਆਂ ਵਿਚਕਾਰ ਹੋਈ ਮਾਰ-ਕੁੱਟ
ਚੰਡੀਗੜ੍ਹ, 15ਮਈ(ਵਿਸ਼ਵ ਵਾਰਤਾ)- ਲੋਕ ਇਨਸਾਫ ਪਾਰਟੀ ਦੇ ਹਲਕਾ ਆਤਮ ਨਗਰ ਤੋਂ ਵਿਧਾਇਕ ਸਿਮਰਜੀਤ ਸਿੰਘ ਬੈਂਸ ਅਤੇ ਯੂਥ ਅਕਾਲੀ ਦਲ ਦੇ ਜ਼ਿਲ੍ਹਾ ਪ੍ਰਧਾਨ ਗੁਰਦੀਪ ਸਿੰਘ ਗੋਸ਼ਾ ਅਤੇ ਉਹਨਾਂ ਦੇ ਸਮਰਥਕਾ ਵਿੱਚ ਹਿੰਸਕ ਝੜਪ ਦੀ ਖ਼ਬਰ ਸਾਹਮਣੇ ਆਈ ਹੈ। ਜਾਣਕਾਰੀ ਮਿਲੀ ਹੈ ਕਿ ਦੋਵੇਂ ਧਿਰਾਂ ਵਿੱਚ ਬੁਰੀ ਤਰ੍ਹਾਂ ਮਾਰ- ਕੁੱਟ ਹੋਈ ਤੇ ਕਈ ਲੋਕਾਂ ਦੀਆਂ ਪੱਗਾਂ ਤੱਕ ਲੱਥ ਗਈਆਂ। ਜਾਣਕਾਰੀ ਅਨੁਸਾਰ ਗਲੀ ਦੀ ਉਸਾਰੀ ਦੇ ਉਦਘਾਟਨ ਨੂੰ ਲੈ ਕੇ ਦੋਵੇਂ ਧਿਰਾਂ ਦੇ ਨੌਜਵਾਨ ਆਪਸ ਵਿਚ ਉਲਝ ਪਏ। ਸੂਚਨਾ ਮਿਲਦੇ ਪੁਲਿਸ ਮੁਲਾਜ਼ਮ ਮੌਕੇ ‘ਤੇ ਪਹੁੰਚ ਗਏ ਹਨ।