ਵਿਧਾਇਕ ਅੰਗਦ ਸਿੰਘ ਵੱਲੋਂ ਬੰਗਾ ਰੋਡ ਸ਼ਮਸ਼ਾਨਘਾਟ ਦੀ ਸ਼ੈੱਡ ਦੇ ਨਿਰਮਾਣ ਕਾਰਜ ਦਾ ਨਿਰੀਖਣ
ਨਵਾਂਸ਼ਹਿਰ, 17 ਅਗਸਤ :ਵਿਧਾਇਕ ਅੰਗਦ ਸਿੰਘ ਨੇ ਅੱਜ ਬੰਗਾ ਰੋਡ ਸ਼ਮਸ਼ਾਨਘਾਟ ਦੀ ਸ਼ੈੱਡ ਦੇ ਚੱਲ ਰਹੇ ਕੰਮ ਦਾ ਨਿਰੀਖਣ ਕੀਤਾ। ਇਸ ਮੌਕੇ ਉਨਾਂ ਕਿਹਾ ਕਿ ਨਗਰ ਕੌਂਸਲ ਵੱਲੋਂ 4.35 ਲੱਖ ਰੁਪਏ ਦੀ ਲਾਗਤ ਨਾਲ ਤਿਆਰ ਕਰਵਾਈ ਜਾ ਰਹੀ ਇਸ ਸ਼ੈੱਡ ਨਾਲ ਹੁਣ ਸ਼ਹਿਰ ਵਾਸੀਆਂ ਨੂੰ ਮਿ੍ਰਤਕਾਂ ਦੇ ਦਾਹ ਸੰਸਕਾਰ ਮੌਕੇ ਕਿਸੇ ਮੁਸ਼ਕਲ ਦਾ ਸਾਹਮਣਾ ਨਹੀਂ ਕਰਨਾ ਪਵੇਗਾ। ਇਸ ਦੌਰਾਨ ਉਨਾਂ ਇਸ ਕੰਮ ਨੂੰ ਜਲਦ ਮੁਕੰਮਲ ਕਰਨ ਦੀ ਹਦਾਇਤ ਕਰਦਿਆਂ ਲੋੜੀਂਦੇ ਦਿਸ਼ਾ-ਨਿਰਦੇਸ਼ ਦਿੱਤੇ। ਇਸ ਮੌਕੇ ਨਗਰ ਕੌਂਸਲ ਪ੍ਰਧਾਨ ਸਚਿਨ ਦੀਵਾਨ, ਇੰਪਰੂਵਮੈਂਟ ਟਰੱਸਟ ਦੇ ਚੇਅਰਮੈਨ ਡਾ. ਕਮਲਜੀਤ ਲਾਲ, ਐਮ. ਸੀ ਚੇਤ ਰਾਮ ਰਤਨ, ਐਮ. ਸੀ ਕੁਲਵੰਤ ਕੌਰ, ਐਮ. ਸੀ ਪਰਵੀਨ ਭਾਟੀਆ, ਐਮ. ਸੀ ਬਲਵਿੰਦਰ ਭੂੰਬਲਾ, ਜਸਵੀਰ ਬਡਵਾਲ, ਰੋਮੀ ਖੋਸਲਾ, ਰੋਹਿਤ ਚੋਪੜਾ, ਰਾਮਜੀ ਦਾਸ, ਲਲਿਤ ਸ਼ਰਮਾ ਤੋਂ ਇਲਾਵਾ ਸ਼ਮਸ਼ਾਨਘਾਟ ਕਮੇਟੀ ਦੇ ਮੈਂਬਰ ਟੋਨੀ ਸਰੀਨ, ਅਜੇ ਸਰੀਨ, ਵਰਿੰਦਰ ਸਰੀਨ, ਪਰਵੀਨ ਸਰੀਨ, ਲਾਡੀ ਭੁੱਚਰ ਤੇ ਹੋਰ ਹਾਜ਼ਰ ਸਨ।