ਵਿਦਿਆਰਥੀਆਂ ਨਾਲ ਭਰੀ ਟੂਰਿਸਟ ਬੱਸ ਡਿੱਗੀ ਖਾਈ ’ਚ, 20 ਵਿਦਿਆਰਥੀ ਜਖ਼ਮੀ
ਚੰਡੀਗੜ੍ਹ, 2ਜਨਵਰੀ(ਵਿਸ਼ਵ ਵਾਰਤਾ) ਕੀਰਤਪੁਰ ਸਾਹਿਬ ਵਿੱਚ ਅੱਜ ਸਵੇਰੇ ਵਿਦਿਆਰਥੀਆਂ ਨਾਲ ਭਰੀ ਟੂਰਿਸਟ ਬੱਸ ਪਲਟਣ ਕਾਰਨ 15-20 ਵਿਦਿਆਰਥੀਆਂ ਜ਼ਖ਼ਮੀ ਹੋ ਗਏ। ਵਿਦਿਆਰਥੀਆਂ ਨੂੰ ਇਲਾਜ ਲਈ ਸਿਹਤ ਕੇਂਦਰਾਂ ਵਿੱਚ ਪਹੁੰਚਾਇਆ ਗਿਆ। ਇਸੇ ਦੌਰਾਨ ਇਕ ਹੋਰ ਬੱਸ ਇਸੇ ਜਗ੍ਹਾ ਉਤੇ ਪਲਟ ਗਈ। ਅਜੇ ਤੱਕ ਜਾਨੀ ਨੁਕਸਾਨ ਦੀ ਕੋਈ ਸੂਚਨਾ ਨਹੀਂ ਮਿਲੀ ਹੈ। ਬੱਸ ਵਿਚ ਸਵਾਰ ਵਿਦਿਆਰਥੀਆਂ ਨੇ ਦੱਸਿਆ ਕਿ ਉਹ ਮੁੰਬਈ ਤੋਂ ਟੂਰ ਲਈ ਹਿਮਾਚਲ ਦੇ ਮਨਾਲੀ ਗਏ ਸਨ ਅਤੇ ਵਾਪਸ ਦੋ ਬੱਸਾਂ ਵਿੱਚ ਸਵਾਰ 80 ਵਿਦਿਆਰਥੀ ਸ੍ਰੀ ਅੰਮ੍ਰਿਤਸਰ ਸਾਹਿਬ ਜਾ ਰਹੇ ਸਨ।
ਮਿਲੀ ਜਾਣਕਾਰੀ ਅਨੁਸਾਰ ਜਦੋਂ ਉਹ ਅੰਮ੍ਰਿਤਸਰ ਵੱਲ ਨੂੰ ਜਾ ਰਹੇ ਸਨ ਕਿ ਰਾਹ ਵਿੱਚ ਹਿਮਾਚਲ ਪ੍ਰਦੇਸ਼ ਦੇ ਚੰਡੀਗੜ੍ਹ-ਮਨਾਲੀ ਮੁੱਖ ਮਾਰਗ ਗਰਾ ਮੌੜਾ ਵਿਖੇ ਪਹੁੰਚੇ ਤਾਂ ਇੱਕ ਬੱਸ ਪਲਟ ਗਈ, ਜਿਸ ਨਾਲ ਕਈ ਵਿਦਿਆਰਥੀ ਜ਼ਖ਼ਮੀ ਹੋ ਗਏ।
ਉਨ੍ਹਾਂ ਨੂੰ ਸਥਾਨਕ ਲੋਕਾਂ ਵੱਲੋਂ ਮੁਢਲੇ ਸਿਹਤ ਕੇਂਦਰ ਕੀਰਤਪੁਰ ਸਾਹਿਬ ਦੀਆਂ ਐਂਬੂਲੈਂਸਾਂ ਰਾਹੀਂ ਕੀਰਤਪੁਰ ਸਾਹਿਬ ਅਤੇ ਆਨੰਦਪੁਰ ਸਾਹਿਬ ਇਲਾਜ ਲਈ ਪਹੁੰਚਾਇਆ ਗਿਆ।