ਵਿਜੀਲੈਂਸ ਵੱਲੋਂ ਫੜ੍ਹੇ ਗਏ ਆਈਏਐਸ ਸੰਜੇ ਪੋਪਲੀ ਦੀ ਮੁਹਾਲੀ ਕੋਰਟ ਵਿੱਚ ਹੋਈ ਪੇਸ਼ੀ
ਪੜ੍ਹੋ,ਸੰਜੇ ਪੋਪਲੀ ਅਤੇ ਉਸਦੇ ਸਾਥੀ ਨੂੰ ਅਦਾਲਤ ਨੇ ਕਿੰਨੇ ਦਿਨਾਂ ਲਈ ਭੇਜਿਆ ਪੁਲਿਸ ਰਿਮਾਂਡ ‘ਤੇ
ਚੰਡੀਗੜ੍ਹ,21 ਜੂਨ(ਵਿਸ਼ਵ ਵਾਰਤਾ)-ਵਿਜੀਲੈਂਸ ਬਿਊਰੋ ਵੱਲੋਂ ਗ੍ਰਿਫਤਾਰ ਕੀਤੇ ਗਏ ਆਈਏਐਸ ਅਧਿਕਾਰੀ ਸੰਜੇ ਪੋਪਲੀ ਦੀ ਨੂੰ ਅੱਜ ਮੁਹਾਲੀ ਅਦਾਲਤ ਵਿੱਚ ਪੇਸ਼ ਕੀਤਾ ਗਿਆ ਹੈ। ਜਿੱਥੇ ਅਦਾਲਤ ਨੇ ਸੰਜੇ ਪੋਪਲੀ ਅਤੇ ਉਹਨਾਂ ਦੇ ਨਾਲ ਹੀ ਫੜੇ ਗਏ ਵਾਟਰ ਸਪਲਾਈ ਅਤੇ ਸੀਵਰੇਜ ਬੋਰਡ ਦੇ ਸੁਪਟੈਂਡਿੰਗ ਇੰਜੀਨਅਰ(ਐਸਈ) ਸੰਜੀਵ ਵਤਸ ਨੂੰ ਚਾਰ ਦਿਨਾਂ ਦੇ ਪੁਲਿਸ ਰਿਮਾਂਡ ਤੇ ਭੇਜ ਦਿੱਤਾ ਹੈ। ਇਸ ਮਾਮਲੇ ਵਿੱਚ ਅਗਲੀ ਪੇਸ਼ੀ 25 ਤਰੀਕ ਨੂੰ ਹੋਵੇਗੀ।