ਭ੍ਰਿਸ਼ਟਾਚਾਰੀਆਂ ਖਿਲਾਫ ਇੱਕ ਹੋਰ ਵੱਡੀ ਕਾਰਵਾਈ
ਵਿਜੀਲੈਂਸ ਬਿਊਰੋ ਨੇ ਪੰਚਾਇਤ ਸੈਕਟਰੀ ਅਤੇ 2 ਸਾਬਕਾ ਸਰਪੰਚਾਂ ਸਮੇਤ 5 ਖਿਲਾਫ ਮਾਮਲਾ ਕੀਤਾ ਦਰਜ
ਮਿਲੀਭੁਗਤ ਨਾਲ ਲੱਖਾਂ ਦਾ ਗਬਨ ਕਰਨ ਦਾ ਦੋਸ਼
ਚੰਡੀਗੜ੍ਹ,26 ਮਈ(ਵਿਸ਼ਵ ਵਾਰਤਾ)- ਪੰਜਾਬ ਵਿਜੀਲੈਂਸ ਬਿਊਰੋ ਦੀ ਵੱਡੀ ਕਾਰਵਾਈ ਸਾਹਮਣੇ ਆਈ ਹੈ। ਜਾਣਕਾਰੀ ਅਨੁਸਾਰ ਵਿਜੀਲੈਂਸ ਬਿਊਰੋ ਨੇ ਫਤਿਹਗੜ੍ਹ ਸਾਹਿਬ ਦਿਹਾਤੀ ਦੇ ਇੱਕ ਪੰਚਾਇਤ ਸਕੱਤਰ ਸਮੇਤ ਦੋ ਸਾਬਕਾ ਸਰਪੰਚਾਂ ਅਤੇ ਬੀਡੀਪੀਓ ਦੇ 2 ਜੇਈਆਂ ਖ਼ਿਲਾਫ਼ ਐਫਆਈਆਰ ਦਰਜ ਕੀਤੀ ਹੈ। ਇਹਨਾਂ ਤੇ ਮਿਲੀਭੁਗਤ ਨਾਲ 21 ਲੱਖ ਰੁਪਏ ਦੀ ਰਕਮ ਦਾ ਗਬਨ ਕਰਨ ਦੇ ਦੋਸ਼ ਹਨ। ਇਸ ਦੇ ਨਾਲ ਹੀ ਗ੍ਰਾਮ ਪੰਚਾਇਤ ਦੀ 2.86 ਕਰੋੜ ਦੀ ਮੇਜਰਮੈਂਟ ਬੁੱਕ (ਮਾਪ-ਦੰਡ) ਦੀ ਦੁਰਵਰਤੋਂ ਕਰਨ ਸਬੰਧੀ ਵੀ ਭ੍ਰਿਸ਼ਟਾਚਾਰ ਦਾ ਮਾਮਲਾ ਦਰਜ ਕੀਤਾ ਗਿਆ ਹੈ।