ਵਿਜੀਲੈਂਸ ਨੇ ਸੁਮੇਧ ਸੈਣੀ ਦੇ ਘਰ ਦੇ ਬਾਹਰ ਲਾਇਆ ਨੋਟਿਸ
ਜਾਂਚ ’ਚ ਸ਼ਾਮਿਲ ਹੋਣ ਦੇ ਦਿੱਤੇ ਹੁਕਮ
ਚੰਡੀਗੜ੍ਹ, 28ਅਗਸਤ(ਵਿਸ਼ਵ ਵਾਰਤਾ) ਪੰਜਾਬ ਦੇ ਸਾਬਕਾ ਡੀਜੀਪੀ ਸੁਮੇਧ ਸਿੰਘ ਸੈਣੀ ਦੇ ਸੈਕਟਰ 20 ਚੰਡੀਗੜ੍ਹ ਸਥਿਤ ਰਿਹਾਇਸ਼ੀ ਕੋਠੀ ਦੇ ਬਾਹਰ ਵਿਜੀਲੈਂਸ ਵੱਲੋਂ ਐਫਆਈਆਰ ਨੰਬਰ 13/21 ਦੇ ਸੰਬੰਧ ਵਿੱਚ ਨੋਟਿਸ ਚਿਪਕਾਇਆ ਗਿਆ ਹੈ। ਦੱਸ ਦਈਏ ਕਿ ਇਹ ਕੇਸ ਜਿਸ ਕੋਠੀ ਵਿੱਚ ਸੁਮੇਧ ਸੈਣੀ ਰਹਿ ਰਿਹਾ ਹੈ, ਦੀ ਖਰੀਦ ਫਰੋਖ਼ਤ ਵਿੱਚ ਕੋਠੀ ਦੇ ਮਾਲਕ ਵੱਲੋਂ ਕੀਤੇ ਭ੍ਰਿਸ਼ਟਾਚਾਰ ਅਤੇ ਇਸ ਭ੍ਰਿਸ਼ਟਾਚਾਰ ਵਿੱਚ ਕੋਠੀ ਮਾਲਕ ਅਤੇ ਉਸ ਦੇ ਲੜਕੇ ਦੀ ਮਦਦ ਕਰਨ ਦੇ ਸੰਬੰਧ ਵਿੱਚ ਸੁਮੇਧ ਸੈਣੀ ਦੇ ਵਿਰੁੱਧ ਹੈ। ਇਸ ਨੋਟਿਸ ਵਿੱਚ ਸੈਣੀ ਨੂੰ 1 ਸਤੰਬਰ ਨੂੰ ਜਾਂਚ ਵਿੱਚ ਸ਼ਾਮਲ ਹੋਣ ਲਈ ਕਿਹਾ ਗਿਆ ਹੈ।