ਵਿਜੀਲੈਂਸ ਨੇ ਅੰਮ੍ਰਿਤਸਰ ਨਹਿਰੀ ਵਿਭਾਗ ਦਾ ਐਕਸੀਅਨ ਰਿਸ਼ਵਤ ਲੈਦਾਂ ਰੰਗੇ ਹੱਥੀਂ ਕੀਤਾ ਕਾਬੂ
ਚੰਡੀਗੜ੍ਹ, 17ਨਵੰਬਰ(ਵਿਸ਼ਵ ਵਾਰਤਾ)-ਵਿਜੀਲੈਂਸ ਰੇਂਜ ਅੰਮ੍ਰਿਤਸਰ ਨੇ ਨਹਿਰੀ ਵਿਭਾਗ ਦੇ ਜੰਡਿਆਲਾ ਡਵੀਜਨ ਦੇ ਐਕਸੀਅਨ ਨੂੰ ਇਕ ਠੇਕੇਦਾਰ ਕੋਲੋਂ ਉਸ ਵਲੋਂ ਕੀਤੇ ਕੰਮ ਦੀ ਅਦਾਇਗੀ ਕਰਨ ਲਈ ਮੰਗੀ ਗਈ ਦੋ ਲੱਖ ਦੀ ਰਿਸ਼ਵਤ ਵਿੱਚੋਂ ਪਹਿਲੀ ਕਿਸ਼ਤ ਦੇ ਰੂਪ ਵਿੱਚ 20,000 ਰੁਪਏ ਲੈਦਿਆਂ ਰੰਗੇ ਹੱਥੀਂ ਕਾਬੂ ਕੀਤਾ। ਇਸ ਬਾਰੇ ਜਾਣਕਾਰੀ ਦਿੰਦਿਆਂ ਐਸ.ਐਸ.ਪੀ ਸ. ਪ੍ਰਮਪਾਲ ਸਿੰਘ ਨੇ ਦੱਸਿਆ ਕਿ ਉਨਾਂ ਪਾਸ ਇਕ ਸ਼ੇਰ ਸਿੰਘ ਨਾਮੀ ਠੇਕੇਦਾਰ ਵਾਸੀ ਝੰਡੇਰ ਥਾਣਾ ਸਦਰ ਤਹਿਸੀਲ ਤੇ ਜਿਲ੍ਹਾ ਤਰਨ ਤਾਰਨ ਨੇ ਸ਼ਿਕਾਇਤ ਦਰਜ ਕਰਾਈ ਸੀ ਕਿ ਉਸ ਵਲੋਂ ਨਹਿਰੀ ਵਿਭਾਗ ਵਲੋਂ ਅਲਾਟ ਹੋਏ ਕੰਮ ਨੂੰ ਮੁਕੰਮਲ ਕਰ ਲੈਣ ਤੋਂ ਬਾਅਦ ਉਸ ਦੀ ਬਣਦੀ 14 ਲੱਖ 38 ਹਜਾਰ ਦੀ ਰਾਸ਼ੀ ਦੇ ਬਿੱਲ ਦੀ ਅਦਾਇਗੀ ਕਰਨ ਲਈ ਐਕਸੀਅਨ 20 ਫੀਸਦੀ ਦੀ ਮੰਗ ਕਰ ਰਿਹਾ ਹੈ।
ਜਿਸ ਕਰਕੇ ਉਸ ਵਲੋਂ ਜਾਣਬੁਝ ਕੇ ਉਸ ਨੂੰ ਅੱਧੀ ਪੇਮੈਂਟ ਕੀਤੀ ਗਈ ਤਾਂ ਕਿ ਉਹ ਆਪਣੇ ਬੈਂਕ ਖਾਤੇ ਵਿੱਚ ਪੈਸੇ ਕਡਵਾਕੇ ਉਸ ਨੂੰ ਰਿਸ਼ਵਤ ਦੇ ਸਕੇ । ਜਿਸ ਲਈ ਬਕਾਇਆ ਰਾਸ਼ੀ ਦਾ ਬਿੱਲ਼ ਲੈਣ ਲਈ ਉਸ ਨੂੰ ਮਜਬੂਰਨ ਹਾਂ ਕਰਨੀ ਪਈ ਹੈ ਜਿਸ ਕਰਕੇ ਪਹਿਲੀ ਕਿਸ਼ਤ ਵਜੋਂ ਉਹ ਉਸ ਨੂੰ 20 ਹਜ਼ਾਰਦੀ ਰਾਸ਼ੀ ਦੇਣ ਜਾ ਰਿਹਾ ਸੀ। ਜਿਸ ਤੇ ਕੇਸ ਦਰਜ ਕਰਕੇ ਵਿਜੀਲੈਸ ਦੇ ਡੀ.ਐਸ.ਪੀ ਸ: ਹਰਪ੍ਰੀਤ ਸਿੰਘ ਅਗਵਾਈ ਹੇਠ ਇੰਸ: ਅਮੋਲਕ ਸਿੰਘ, ਏ.ਐਸ.ਆਈ ਤਿਲਕ ਰਾਜ, ਹਰਪਾਲ ਸਿੰਘ ਸਤਨਾਮ ਸਿੰਘ , ਸਿਪਾਹੀ ਪ੍ਰਮਪ੍ਰੀਤ ਸਿੰਘ ਤੇ ਮਨੋਹਰ ਸਿੰਘ ਨੇ ਦੋ ਸਰਕਾਰੀ ਗਵਾਹਾਂ ਦੀ ਹਾਜਰੀ ਵਿੱਚ ਐਕਸੀਅਨ ਨੂੰ ਠੇਕੇਦਾਰ ਕੋਲੋਂ20 ਹਜ਼ਾਰ ਰੁਪਏ ਦੀ ਰਿਸ਼ਵਤ ਲੈਦਿਆਂ ਰੰਗੇ ਹੱਥੀ ਗ੍ਰਿਫਤਾਰ ਕੀਤਾ ਹੈ । ਇਸ ਲਈ ਹੁਣ ਵਿਜੀਲੈਂਸ ਵੱਲੋਂ ਇਸ ਮਾਮਲੇ ਦੀ ਪੂਰੀ ਪੜਤਾਲ ਕੀਤੀ ਜਾਵੇਗੀ।