ਵਿਜੀਲੈਂਸ ਦੇ ਅਧਿਕਾਰੀ ਤੇ ਅਣਪਛਾਤੇ ਵਿਅਕਤੀਆਂ ਨੇ ਕੀਤਾ ਜਾਨਲੇਵਾ ਹਮਲਾ
ਸਾਬਕਾ ਡੀਜੀਪੀ ਸੁਮੇਧ ਸੈਣੀ ਦੇ ਗ੍ਰਿਫਤਾਰੀ ਕੇਸ ਨਾਲ ਜੁੜਿਆ ਹੈ ਅਧਿਕਾਰੀ
ਮੋਹਾਲੀ,4 ਸਤੰਬਰ(ਵਿਸ਼ਵ ਵਾਰਤਾ) ਪੰਜਾਬ ਦੇ ਸਾਬਕਾ ਡੀਜੀਪੀ ਸੁਮੇਧ ਸਿੰਘ ਸੈਣੀ ਜਿਸਨੂੰ ਕਿ 18 ਅਗਸਤ ਨੂੰ ਵਿਜੀਲੈਂਸ ਬਿਓਰੋ ਪੰਜਾਬ ਨੇ ਗ੍ਰਿਫਤਾਰ ਕੀਤਾ ਸੀ,ਦੇ ਕੇਸ ਨਾਲ ਜੁੜੇ ਇੱਕ ਅਧਿਕਾਰੀ ਤੇ ਕੱਲ੍ਹ ਰਾਤ ਲਗਭਗ 8 ਵਜੇ ਚੱਪੜਚਿੜੀ ਦੇ ਕੋਲ ਕੁੱਝ ਅਣਪਛਾਤੇ ਵਿਅਕਤੀਆਂ ਵੱਲੋਂ ਜਾਨਲੇਵਾ ਹਮਲਾ ਕਰਨ ਦੀ ਖਬਰ ਹੈ। ਜਾਣਕਾਰੀ ਅਨੁੁਸਾਰ ਵਿਜੀਲੈਂਸ ਅਧਿਕਾਰੀ ਵਰੁਣ ਕਪੂਰ ਆਪਣੇ ਖਰੜ-ਲਾਂਡਰਾ ਰੋਡ ਤੇ ਸਥਿਤ ਘਰ ਨੂੰ ਆ ਰਿਹਾ ਸੀ।ਜਿਸ ਸਮੇਂ ਉਸ ਉੱਤੇ ਇਹ ਹਮਲਾ ਕੀਤਾ ਗਿਆ। ਉਕਤ ਮਾਮਲੇ ਸੰਬੰਧੀ ਰਿਪੋਰਟ ਬਲੌਂਗੀ ਪੁਲਿਸ ਸਟੇਸ਼ਨ ਵਿੱਚ ਦਰਜ ਕੀਤੀ ਗਈ ਹੈ। ਅਧਿਕਾਰੀ ਨੂੰ ਮੋਹਾਲੀ ਦੇ ਇੱਕ ਨਿੱਜੀ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ। ਇਸ ਮਾਮਲੇ ਦੀ ਜਾਂਚ ਪੁਲਿਸ ਵੱਲੋਂ ਜਾਰੀ ਹੈ।