ਚੰਡੀਗੜ੍ਹ, 29 ਅਗਸਤ(ਵਿਸ਼ਵ ਵਾਰਤਾ): ਆਈਏਐਸ ਅਫਸਰ ਵੀਰੇਂਦਰ ਕੁੰਡੂ ਦੀ ਬੇਟੀ ਵਰਣਿਕਾ ਕੁੰਡੂ ਨਾਲ ਛੇੜਛਾੜ ਅਤੇ ਕਿਡਨੈਪਿੰਗ ਦੀ ਕੋਸ਼ਿਸ਼ ‘ਚ ਹਿਰਾਸਤ ‘ਚ ਲਏ ਵਿਕਾਸ ਬਰਾਲਾ ਅਤੇ ਉਸਦੇ ਸਾਥੀ ਦੀ ਬੇਲ ਪਟੀਸ਼ਨ ‘ਤੇ ਅੱਜ ਕੋਰਟ ਵੱਲੋਂ ਸੁਣਵਾਈ ਹੋਣੀ ਸੀ। ਇਹ ਸੁਣਵਾਈ ਹੋਣ ਤੋਂ ਬਾਅਦ ਅਦਾਲਤ ਨੇ ਬੇਲ ਪਟੀਸ਼ਨ ਨੂੰ ਰੱਦ ਕਰਨ ਦਾ ਫੈਸਲਾ ਲਿਆ ਹੈ।
ਦੱਸਣਯੋਗ ਹੈ ਕਿ ਕੋਰਟ ਨੇ ਆਰੋਪੀਆਂ ਦੀ ਬੇਲ ਪਟੀਸ਼ਨ ‘ਤੇ ਕੋਰਟ ਨੇ ਪੁਲਿਸ ਦਾ ਜਵਾਬ ਮੰਗਿਆ ਸੀ। ਇਸ ‘ਤੇ ਪੁਲਿਸ ਨੇ ਪੰਚਕੂਲਾ ‘ਚ ਚੱਲ ਰਹੀ ਹਿੰਸਾ ਦੀ ਦਲੀਲ ਦੇ ਕੇ ਕੁਝ ਵਕਤ ਮੰਗਿਆ ਸੀ। ਦਸ ਦਈਏ 4 ਅਗਸਤ ਦੀ ਰਾਤ ਨੂੰ ਕਰੀਬ 11-12 ਵਜੇ ਚੰਡੀਗੜ੍ਹ ‘ਚ ਇੱਕ ਆਈਏਐਸ ਅਫਸਰ ਦੀ ਬੇਟੀ ਜਦੋਂ ਆਪਣੀ ਕਾਰ ‘ਚ ਜਾ ਰਹੀ ਸੀ ਤਾਂ ਦੋ ਕਾਰ ਸਾਵਰ ਲੜਕਿਆਂ ਨੇ ਉਸਦਾ ਪਿੱਛਾ ਕੀਤਾ ਸੀ। ਜਿਸ ਦੇ ਚੱਲਦਿਆਂ ਕੁੜੀ ਨੇ ਤੁਰੰਤ ਪੁਲਿਸ ਨੂੰ ਫੋਨ ਲਗਾਇਆ ਸੀ ਅਤੇ ਦੋਸ਼ੀ ਨੂੰ ਹਿਰਾਸਤ ਵਿੱਚ ਲੈ ਲਿਆ ਗਿਆ ਸੀ। ਪੁਲਿਸ ਮੁਤਾਬਕ ਦੋਸ਼ੀ ਨਸ਼ੇ ‘ਚ ਸਨ। ਦੋਸ਼ੀਆਂ ‘ਚੋਂ ਪ੍ਰਮੁੱਖ ਦੋਸ਼ੀ ਬੀਜੇਪੀ ਪ੍ਰਧਾਨ ਸੁਭਾਸ਼ ਬਰਾਲਾ ਦਾ ਪੁੱਤਰ ਹੈ।