ਵਿਕਾਸ ਕਾਰਜਾਂ ਵਿਚ ਕਿਸੇ ਤਰਾ੍ਹ ਦੀ ਕਮੀ ਨਹੀ ਆਉਣ ਦਿੱਤੀ ਜਾਵੇਗੀ-ਸੋਨੀ
ਸ਼ਨੀ ਮੰਦਰ ਦੀ ਧਰਮਸ਼ਾਲਾਂ ਲਈ ਦਿੱਤਾ 2 ਲੱਖ ਰੁਪਏ ਦਾ ਚੈਕ ਅੰਮ੍ਰਿਤਸਰ: 26 ਮਾਰਚ (ਵਿਸ਼ਵ ਵਾਰਤਾ)-ਕੇਦਰੀ ਵਿਧਾਨ ਸਭਾ ਹਲਕੇ ਅਧੀਨ ਪੈਦੀਆਂ ਸਾਰੀਆਂ ਵਾਰਡਾਂ ਵਿਚ ਵਿਕਾਸ ਕਾਰਜ ਆਪਣੇ ਅੰਤਮ ਪੜਾਅ ਤੇ ਹਨ, ਕਿਸੇ ਵੀ ਇਲਾਕੇ ਵਿਚ ਵਿਕਾਸ ਕਾਰਜਾਂ ਦੀ ਕਮੀ ਨਹੀ ਆਉਣ ਦਿੱਤੀ ਜਾਵੇਗੀ ਅਤੇ 85 ਫੀਸਦੀ ਤੋ ਜਿਆਦਾ ਵਿਕਾਸ ਦੇ ਕੰਮ ਮੁਕੰਮਲ ਹੋ ਚੁੱਕੇ ਹਨ।
ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਸ਼੍ਰੀ ਓਮ ਪ੍ਰਕਾਸ਼ ਸੋਨੀ ਡਾਕਟਰੀ ਸਿੱਖਿਆ ਤੇ ਖੋਜ ਮੰਤਰੀ ਪੰਜਾਬ ਨੇ ਵਾਰਡ ਨੰ: 54 ਦੇ ਅਧੀਨ ਪੈਦੇ ਇਲਾਕੇ ਸ਼ਿਵ ਨਗਰ ਕਾਲੋਨੀ ਵਿਖੇ ਸ਼ਨੀ ਮਹਾਰਾਜ ਜੀ ਦੇ 21 ਵੇ ਸਲਾਨਾ ਮੇਲੇ ਵਿਚ ਮੁੱਖ ਮਹਿਮਾਨ ਵਜੋ ਸ਼ਿਰਕਤ ਕਰਨ ਸਮੇ ਕੀਤਾ। ਇਸ ਮੌਕੇ ਸ਼੍ਰੀ ਸੋਨੀ ਨੇ ਸ਼ਨੀ ਮੰਦਰ ਦੀ ਧਰਮਸ਼ਾਲਾਂ ਦਾ ਉਦਘਾਟਨ ਕੀਤਾ ਅਤੇ ਮੰਦਰ ਨੂੰ 2 ਲੱਖ ਰੁਪੲਂੇ ਦਾ ਚੈਕ ਵੀ ਭੇਟ ਕੀਤਾ। ਇਸ ਮੌਕੇ ਮੰਦਰ ਕਮੇਟੀ ਵਲੋ ਸ਼੍ਰੀ ਸੋਨੀ ਨੂੰ ਸਨਮਾਨਤ ਵੀ ਕੀਤਾ ਗਿਆ।
ਇਸ ਮੌਕੇ ਬੋਲਦਿਆਂ ਸ਼੍ਰੀ ਸੋਨੀ ਨੇ ਕਿਹਾ ਕਿ ਚੋਣਾਂ ਦੋਰਾਨ ਜੋ ਵਾਅਦੇ ਕੀਤੇ ਗਏ ਸਨ ਉਹ ਪੂਰੇ ਹੀਲੇ ਪੂਰੇ ਕੀਤੇ ਜਾਣਗੇ। ਉਨ੍ਹਾਂ ਦੱਸਿਆ ਕਿ ਸਮਾਰਟ ਸਿਟੀ ਤਹਿਤ ਸ਼ਹਿਰ ਵਿਚ ਤੇਜੀ ਨਾਲ ਵਿਕਾਸ ਕੰਮ ਹੋ ਰਹੇ ਹਨ ਅਤੇ ਆਉਦੇ ਕੁਝ ਹੀ ਮਹੀਨਿਆਂ ਵਿਚ ਸ਼ਹਿਰ ਦੀ ਨੁਹਾਰ ਬਦਲ ਜਾਵੇਗੀ। ਸ਼੍ਰੀ ਸੋਨੀ ਨੇ ਕਿਹਾ ਕਿ ਕੇਦਰੀ ਵਿਧਾਨ ਸਭਾ ਹਲਕੇ ਅਧੀਨ ਕੋਈ ਵੀ ਇਲਾਕਾ ਵਿਕਾਸ ਪੱਖੋ ਸੱਖਣਾ ਨਹੀ ਰਹਿਣ ਦਿੱਤਾ ਜਾਵੇਗਾ।
ਇਸ ਮੋਕੇ ਕੋਸਲਰ ਵਿਕਾਸ ਸੋਨੀ,ਸ਼੍ਰੀ ਸੁਰਿਦਰ ਛਿੰਦਾ, ਐਨ ਐਸ ਯੂ ਆਈ ਦੇ ਪ੍ਰਧਾਨ ਸ਼੍ਰੀ ਅਕਸ਼ੈ ਸ਼ਰਮਾ, ਸ੍ਰੀ ਪਰਮਜੀਤ ਸਿੰਘ ਚੋਪੜਾ,ਸ਼੍ਰੀ ਗੁਰਦੇਵ ਸਿੰਘ ਦਾਰਾ, ਸ਼੍ਰੀ ਸੁਭਾਸ਼ ਸਹਿਗਲ, ਸ਼੍ਰੀ ਰਾਜਨ ਸ਼ਰਮਾ, ਸ਼੍ਰੀ ਹਰਸ਼ ਕਾਲੜਾ, ਸ਼੍ਰੀ ਰਵੀ ਸ਼ਰਮਾ ਤੋ ਇਲਾਵਾ ਸੰਗਤਾਂ ਵੀ ਹਾਜ਼ਰ ਸਨ।