ਸੁਲਤਾਨਪੁਰ ਲੋਧੀ, 2 ਨਵੰਬਰ (ਵਿਸ਼ਵ ਵਾਰਤਾ)- ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਮਨਾਉਣ ਲਈ ਅਯੋਜਿਤ ਕੀਤੇ ਜਾ ਰਹੇ ਨਗਰ ਕੀਰਤਨਾਂ ਵਿੱਚ ਵਾਤਾਵਰਣ ਦਾ ਸੰਜੀਦਗੀ ਨਾਲ ਹੋਕਾ ਦਿੱਤਾ ਜਾ ਰਿਹਾ ਹੈ। ਨਗਰ ਕੀਰਤਨ ਵਿੱਚ ਚੱਲ ਰਹੀਆਂ ਸੰਗਤਾਂ ਦੇ ਹੱਥਾਂ ਵਿੱਚ ਫੜੇ ਬੈਨਰ ਅਤੇ ਨਾਲ ਚੱਲੀਆਂ ਗੱਡੀਆਂ ‘ਤੇ ਵਿਸ਼ੇਸ਼ ਤੌਰ ‘ਤੇ ਵਾਤਾਵਰਣ ਦੇ ਬੈਨਰ ਟੰਗੇ ਗਏ ਹਨ। ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਦੀ ਚਰਨ ਛੋਹ ਪ੍ਰਾਪਤ ਧਰਤੀ ਗੁਰੂਸਰ ਸਾਹਿਬ ਸੈਫਲਾਬਾਦ ਤੋਂ ਅੱਜ ਤੜਕੇ ਨਗਰ ਕੀਰਤਨ ਸ਼ੁਰੂ ਹੋਇਆ।
ਇਸ ਗੁਰੂ ਘਰ ਦੇ ਮੁੱਖ ਸੇਵਾਦਾਰ ਸੰਤ ਲੀਡਰ ਸਿੰਘ ਜੀ ਵੱਲੋਂ ਨਗਰ ਕੀਰਤਨ ਵਿੱਚ ਸ਼ਾਮਿਲ ਪੰਜਾਂ ਪਿਆਰਿਆਂ ਦਾ ਸਿਰੋਪਾਏ ਦੇ ਕੇ ਸਨਮਾਨ ਕੀਤਾ ਗਿਆ।ਇਸ ਮੌਕੇ ਵਾਤਾਵਰਣ ਪ੍ਰੇਮੀ ਸੰਤ ਬਲਬੀਰ ਸਿੰਘ ਸੀਚੇਵਾਲ ਨੇ ਨਗਰ ਕੀਰਤਨ ਵਿੱਚ ਸ਼ਾਮਿਲ ਸੰਗਤਾਂ ਨੂੰ ਅੰਮ੍ਰਿਤ ਵੇਲੇ ਦਾ ਮਹਾਤਮ ਦਸਦਿਆ ਕਿਹਾ ਸੰਗਤਾਂ ਜਿਸ ਜੁਪਜੀ ਸਾਹਿਬ ਜੀ ਦਾ ਰੋਜ਼ਾਨਾ ਪਾਠ ਕਰਦੀਆਂ ਹਨ ।ਉਸ ਦੀ ਰਚਨਾ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਪਵਿੱਤਰ ਵੇਈਂ ਦੇ ਕਿਨਾਰੇ ਕੀਤੀ ਸੀ।ਇਸ ਪਵਿੱਤਰ ਨਦੀ ਨੂੰ ਗੁਰਬਾਣੀ ਦਾ ਆਗਮਾਨ ਅਸਥਾਨ ਮੰਨਿਆ ਜਾਂਦਾ ਹੈ। ਇਸੇ ਪਵਿੱਤਰ ਧਰਤੀ ਤੋਂ ਬਾਬੇ ਨਾਨਕ ਨੇ ਪਵਣੁ ਗੁਰੂ ਪਾਣੀ ਪਿਤਾ ਮਾਤਾ ਧਰਤਿ ਮਹਤੁ॥ ਦਾ ਸੁਨੇਹਾ ਦੇ ਕੇ ਸਮੁੱਚੀ ਧਰਤੀ ਨੂੰ ਪ੍ਰਦੂਸ਼ਣ ਮੁਕਤ ਕਰਨ ਦਾ ਗੁਰਮੰਤਰ ਦਿੱਤਾ ਸੀ ਜਿਸ ਨੂੰ ਹੁਣ ਭੁੱਲਦੇ ਜਾ ਰਹੇ ਹਾਂ। ਉਨ੍ਹਾਂ ਸਾਢੇ ਪੰਜ ਸੌ ਸਾਲਾਂ ਮੌਕੇ ਪੰਜਾਬ ਦੇ ਦਰਿਆਵਾਂ ਨੂੰ ਪ੍ਰਦੂਸ਼ਣ ਮੁਕਤ ਕਰਵਾਉਣ ਦਾ ਸੱਦਾ ਦਿੱਤਾ ਤੇ ਸੁਲਤਾਨਪੁਰ ਲੋਧੀ ਇਲਾਕੇ ਦੇ ਪਿੰਡਾਂ ਨੂੰ ਹਰਿਆ-ਭਰਿਆ ਬਣਾਉਣ ਦੀ ਅਪੀਲ ਕੀਤੀ।
ਅੰਮ੍ਰਿਤ ਵੇਲੇ ਸੰਤ ਸੀਚੇਵਾਲ ਜੀ ਨੇ ਵੱਖ ਵੱਖ ਸ਼ਬਦ ਭਾਗਾਂ ਵਾਲੇ ਗੁਰੂ ਦਾ ਦੀਦਾਰ ਕਰੀ ਜਾਂਦੇ ਆ, ਕਈ ਘਰਾਂ ਵਿੱਚ ਬੈਠੇ ਵਿਚਾਰ ਕਰੀ ਜਾਂਦੇ ਆ,ਨਦਰਾਂ ਨਾਲ ਨਦਰੀ ਨਿਹਾਲ ਕਰੀ ਜਾਂਦੇ ਆ,
ਤੇਰੇ ਭਰੇ ਖਜ਼ਾਨੇ ਬਾਬਾ ਨਾਨਕਾ, ਖੈਰ ਪਾ ਦੇ ਬੰਦਗੀ ਦੀ , ਵਾਹਿਗੁਰੂ ਵਾਹਿ ਜੀਉ ਆਦਿ ਆਦਿ ਸ਼ਬਦ ਸੁਣਾ ਸੰਗਤਾਂ ਨੂੰ ਨਿਹਾਲ ਕੀਤਾ।
ਨਗਰ ਕੀਰਤਨ ਸੈਫਲਾਬਾਦ ਤੋਂ ਸ਼ੁਰੂ ਹੋ ਕੇ ਪਿੰਡ ਉਚਾ, ਫੱਤੂਡੀਂਗਾ, ਮੁੰਡੀ ਮੋੜ, ਦੰਦੂਪੁਰ,ਬੂੜੇਵਾਲ, ਸੂਜੋਕਾਲੀਆ, ਦੂਲੋਵਾਲ, ਹੁਸੈਨਪੁਰ, ਮੰਗੂਪੁਰ, ਤਲਵੰਡੀ ਚੌਧਰੀਆ, ਸ਼ਾਲਾਪੁਰ ਬੇਟ, ਅਦਾਲਤ ਚੱਕ, ਤਲਵੰਡੀ ਪੁਲ, ਗੁਰਦੁਆਰਾ ਸ੍ਰੀ ਬੇਰ ਸਾਹਿਬ ਤੋਂ ਹੁੰਦਾ ਹੋਇਆ ਪਵਿੱਤਰ ਵੇਈਂ ਨਿਰਮਲ ਕੁਟੀਆ ਪੁੱਜਾ।
ਇਸ ਮੌਕੇ ਸੰਤ ਗੁਰਬਚਨ ਸਿੰਘ, ਮਹੰਤ ਸ੍ਰੀ ਮਹਾਤਮਾ ਮੁਨੀ ਖੈੜਾ ਬੇਟ, ਸੰਤ ਦਇਆ ਸਿੰਘ , ਸੰਤ ਅਮਰੀਕ ਸਿੰਘ, ਸੰਤ ਸੁਖਜੀਤ ਸਿੰਘ, ਸਮੇਤ ਹੋਰ ਬਹੁਤ ਸਾਰੀਆਂ ਸਖ਼ਸ਼ੀਅਤਾਂ ਸ਼ਾਮਿਲ ਸਨ। ਲੰਗਰਾਂ ਦਾ ਵਿਸ਼ੇਸ਼ ਪ੍ਰਬੰਧ ਕੀਤਾ ਗਿਆ ਸੀ। ਪਿੰਡਾਂ ਵਾਲਿਆਂ ਨੇ ਨਗਰ ਕੀਰਤਨ ਦਾ ਥਾਂ-ਥਾਂ ‘ਤੇ ਸਵਾਗਤ ਕੀਤਾ। ਗੱਤਕੇ ਦੇ ਖਿਡਾਰੀਆਂ ਨੇ ਆਪਣੇ ਕਰਤੱਵਾਂ ਨੂੰ ਬਾਖੂਬੀ ਨਾਲ ਦਿਖਾਇਆ।
Patiala ‘ਚ ਹੋਈ ਨਿਗਰਾਨ ਕਮੇਟੀ ਦੀ ਮੀਟਿੰਗ : ਲਿਆ ਗਿਆ ਵੱਡਾ ਫੈਸਲਾ
Patiala ‘ਚ ਹੋਈ ਨਿਗਰਾਨ ਕਮੇਟੀ ਦੀ ਮੀਟਿੰਗ : ਲਿਆ ਗਿਆ ਵੱਡਾ ਫੈਸਲਾ 7 ਮੈਂਬਰਾਂ ਦੀ ਥਾਂ 5 ਮੈਂਬਰ ਹੀ ਹੋਏ...