ਵਕੀਲ ਰਮੇਸ਼ ਕੁਮਾਰ ਕੌਸ਼ਲ ਦੇ ਸਵਰਗਵਾਸੀ ਪਿਤਾ ਦੀ ਯਾਦ ਵਿੱਚ ਸ਼ੋਕ ਸਭਾ 26 ਨੂੰ
ਕੁਰਾਲੀ, 25 ਅਕਤੂਬਰ(ਵਿਸ਼ਵ ਵਾਰਤਾ)– ਮੰਨੇ-ਪ੍ਰਮੰਨੇ ਵਕੀਲ ਅਤੇ ਸਮਾਜ ਸੇਵੀ ਰਮੇਸ਼ ਕੁਮਾਰ ਕੌਸ਼ਲ ਦੇ ਸਵਰਗਵਾਸੀ ਪਿਤਾ ਪ੍ਰਹਲਾਦ ਕੁਮਾਰ ਕੌਸ਼ਲ ਦੇ ਬੀਤੀ 15 ਅਕਤੂਬਰ ਨੂੰ ਅਕਾਲ ਚਲਾਣਾ ਤੋਂ ਬਾਅਦ ਭਲਕੇ 26 ਅਕਤੂਬਰ ਨੂੰ ਕੁਰਾਲੀ ਵਿਖੇ ਕਮਿਊਨਟੀ ਹਾਲ ਵਿੱਚ ਰਸਮ ਪਗੜੀ/ਕਿਰਿਆ ਦੀ ਰਸਮ ਨਿਭਾਈ ਜਾਵੇਗੀ।
ਇਸ ਤੋਂ ਇਲਾਵਾ ਰੋਪੜ ਦੇ ਡਿਸਟ੍ਰਿਕ ਬਾਰ ਐਸੋਸੀਏਸ਼ਨ ਦੇ ਪ੍ਰਧਾਨ ਧੀਰਜ ਕੌਸ਼ਲ ਨੇ ਵੀ ਇਸ ਮੌਕੇ ਕੌਸ਼ਲ ਪਰਵਾਰ ਨਾਲ ਹਮਦਰਦੀ ਜਤਾਉਂਦਿਆਂ ਬਾਰ ਕੌਂਸਲ ਦੇ ਵਕੀਲਾਂ ਨੂੰ ਅਪੀਲ ਕੀਤੀ ਕਿ ਉਹ ਵੱਡੀ ਗਿਣਤੀ ਵਿੱਚ ਭਲਕੇ ਹੋਣ ਵਾਲੇ ਸ਼ੋਕ ਸਭਾ ਵਿਚ ਮੌਜੂਦ ਹਾਜ਼ਰੀ ਲਗਵਾ ਕੇ ਕੌਸ਼ਲ ਪਰਿਵਾਰ ਨਾਲ ਦੁੱਖ ਸਾਂਝਾ ਕਰਨ। ਇਸ ਮੌਕੇ ਰੋਪੜ ਤੋਂ ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਅਤੇ ਵਿਧਾਇਕ ਦਿਨੇਸ਼ ਚੱਢਾ ਨੇ ਪਰਿਵਾਰ ਨਾਲ ਮਿਲ ਕੇ ਦੁੱਖ ਜਤਾਇਆ।