ਪੁਲਿਸ ਵੱਲੋਂ ਦੋ ਔਰਤਾਂ ਸਮੇਤ ਚਾਰ ਖਿਲਾਫ਼ ਮਾਮਲਾ ਦਰਜ਼
ਧੂਰੀ, 12 ਜਨਵਰੀ (ਰਾਜੇਸ਼ਵਰ ਪਿੰਟੂ)- ਨੇੜਲੇ ਪਿੰਡ ਕਾਤਰੋਂ ਦੇ ਇੱਕ ਕਿਸਾਨ ਵੱਲੋਂ ਆਪਣੇ ਪਰਿਵਾਰ ਨਾਲ ਹੋਏ ਧੋਖੇ ਨੂੰ ਲੈ ਕੇ ਆਪਣੇ ਆਪ ਨੂੰ ਅੱਗ ਲਗਾ ਕੇ ਜੀਵਨ ਲੀਲਾ ਸਮਾਪਤ ਕਰ ਲੈਣ ਦੀ ਖਬਰ ਹੈ। ਮ੍ਰਿ ਜਰਨੈਲ ਸਿੰਘ ਪੁੱਤਰ ਜੰਗ ਸਿੰਘ ਦੇ ਪੁੱਤਰ ਬਲਵਿੰਦਰ ਸਿੰਘ ਵੱਲੋਂ ਸਦਰ ਪੁਲਿਸ ਧੂਰੀ ਵਿਖੇ ਦਿੱਤੇ ਗਏ ਬਿਆਨ ‘ਚ ਆਪਣੇ ਪਿਤਾ ਦੀ ਮੌਤ ਲਈ ਕਈਆਂ ਨੂੰ ਜਿੰਮੇਵਾਰ ਠਹਿਰਾਉਦਿਆਂ ਦੱਸਿਆ ਗਿਆ ਕਿ ਉਨਾ ਦੀ ਕੁੱਪ ਕਲਾਂ ਵਿਖੇ ਰਹਿੰਦੀ ਰਿਸ਼ਤੇਦਾਰ ਮਨਜੀਤ ਕੌਰ ਨੇ ਦੱਸਿਆ ਕਿ ਉਨਾਂ ਦੀ ਜਾਣ ਪਛਾਣ ਦੀ ਮੋਗਾ ਦੀ ਰਹਿਣ ਵਾਲੀ ਰਮਨਦੀਪ ਕੌਰ ਆਸਟਰੇਲੀਆ ਰਹਿੰਦੀ ਹੈ ਅਤੇ ਕੁਆਰੀ ਹੈ, ਜੇਕਰ ਤੈ ਆਸਟਰੇਲੀਆ ਜਾਣਾਂ ਹੈ ਤਾਂ ਖਰਚਾ ਕਰਨਾ ਪਵੇਗਾ ਅਤੇ ਗੱਲਬਾਤ ਕਰਨ ‘ਤੇ ਰਮਨਦੀਪ ਕੌਰ ਨੇ ਮੈਨੂੰ ਆਸਟਰੇਲੀਆ ਲਿਜਾਣ ਦਾ ਵਾਅਦਾ ਕੀਤਾ ਅਤੇ ਬਾਅਦ ‘ਚ ਮੈਂ ਟਿਕਟ ਤੇ 65 ਹਜਾਰ ਰੁਪੈ ਖਰਚ ਕੇ ਆਸਟਰੇਲੀਆ ਤੋਂ ਇੰਡੀਆ ਬੁਲਾਇਆ ਅਤੇ ਆਪਣੇ ਪਰਿਵਾਰਕ ਮੈਂਬਰਾਂ ਨਾਲ 11.06.2015 ਨੂੰ ਮੋਗਾ ਵਿਖੇ ਇੱਕ ਹੋਟਲ ‘ਚ ਗੱਲਬਾਤ ਮਗਰੋਂ ਮੇਰਾ ਵਿਆਹ ਰਮਨਦੀਪ ਕੌਰ ਨਾਲ ਹੋਇਆ ਅਤੇ 15.06.2015 ਨੂੰ ਮੋਗਾ ਵਿਖੇ ਸ਼ੈਸ਼ਨ ਕੋਰਟ ਵਿਖੇ ਊਨਾਂ ਦੀ ਮੈਰਿਜ ਵੀ ਰਜਿਸਟਰਡ ਹੋ ਗਈ ਅਤੇ ਮੇਰੇ ਵੱਲੋਂ ਆਪਣੇ ਕਾਤਰੋਂ ਸਥਿਤ ਬੈਂਕ ਖਾਤੇ ‘ਚੋਂ ਰਮਨਦੀਪ ਕੌਰ ਦੀ ਮਾਂ ਦੇ ਖਾਤੇ ਵਿੱਚ 5 ਲੱਖ 77 ਹਜਾਰ ਰੁਪੈ ਟਰਾਂਸਫਰ ਕੀਤੇ ਗਏ ਅਤੇ ਇਸਤੋਂ ਬਾਅਦ 18 ਜੂਨ 2015 ਨੂੰ ਰਮਨਦੀਪ ਕੌਰ ਆਸਟਰੇਲੀਆ ਵਾਪਸ ਚਲੀ ਗਈ, ਜਿਥੇ ਜਾ ਕੇ ਉਸਨੇ ਕਾਲਜ ਬਦਲਣ ਦੀ ਫ਼ੀਸ ਭਰਨ ਲਈ ਸਾਡੇ ਤੋਂ ਪੈਸਿਆਂ ਦੀ ਮੰਗ ਕੀਤੀ ਅਤੇ ਅਸੀਂ ਪੈਸੇ ਦੇਣ ਲਈ ਦੋ ਬਿੱਘੇ ਜਮੀਨ ਵੱਖਰੀ ਵੇਚੀ ਅਤੇ 16 ਬਿੱਘੇ ਜਮੀਨ ਦਾ ਬਿਆਨਾ ਕਰਕੇ 15 ਲੱਖ ਰੁਪੈ ਨਕਦ ਲੈ ਕੇ ਮੋਗਾ ਰਮਨਦੀਪ ਕੌਰ ਦੀ ਮਾਤਾ ਨੂੰ ਦੇ ਕੇ ਆਏ।
ਮ੍ਰਿਤਕ ਜਰਨੈਲ ਸਿੰਘ ਦੀ ਫਾਈਲ ਫੋਟੋ
ਉਪਰੰਤ ਰਮਨਦੀਪ ਕੌਰ ਨੇ ਆਸਟਰੇਲੀਆ ਤੋਂ ਮੇਰੇ ਲਈ ਸਪਾਂਸਰ ਭੇਜੀ, ਪਰ ਬਾਅਦ ਵਿੱਚ ਫਿਰ ਉਸਨੇ ਫੀਸ ਦੇ ਬਹਾਨੇ 6 ਲੱਖ ਰੁਪੈ ਦੀ ਹੋਰ ਮੰਗ ਕੀਤੀ, ਸਾਡੇ ਵੱਲੋਂ ਇਹ ਰਕਮ ਨਾ ਭੇਜੇ ਜਾਣ ਤੇ ਉਸਨੇ ਮੇਰੀ ਵੀਜੇ ਲਈ ਲੱਗੀ ਫਾਈਲ ਕੈਂਸਲ ਕਰਵਾ ਦਿੱਤੀ, ਜਿਸ ਕਾਰਨ ਮੇਰਾ ਪਿਤਾ ਪ੍ਰੇਸ਼ਾਨ ਰਹਿਣ ਲੱਗ ਪਿਆ। ਇਸਤੋਂ ਇਲਾਵਾ ਮੇਰੇ ਪਿਤਾ ਨੇ ਸੁਨੀਲ ਕੁਮਾਰ ਵਾਸੀ ਪਲਾਸੌਰ ਪਾਸੋਂ ਪੰਜ ਸਾਲ ਪਹਿਲਾਂ 5 ਲੱਖ ਰੁਪਿਆ ਵਿਆਜ ਤੇ ਲਿਆ ਸੀ, ਜੋ ਵਿਆਜ ਸਮੇਤ ਵਾਪਸ ਮੋੜ ਦਿੱਤਾ ਗਿਆ, ਪਰ ਸੁਨੀਲ ਕੁਮਾਰ ਨੇ ਮੇਰੇ ਪਿਤਾ ਦਾ ਖਾਲੀ ਪੋਰੋਨੋਟ ਧੂਰੀ ਰਹਿੰਦੇ ਇੱਕ ਬੰਦੇ ਦੇ ਨਾਮ ਭਰਕੇ ਮੇਰੇ ਪਿਤਾ ਦੇ ਖਿਲਾਫ਼ ਧੂਰੀ ਅਦਾਲਤ ਵਿਖੇ ਦੋ ਲੱਖ ਰੁਪੈ ਦਾ ਦਾਵਾ ਦਾਇਰ ਕਰਵਾ ਦਿੱਤਾ,ਜਿਸਨੂੰ ਲੈ ਕੇ ਮੇਰਾ ਪਿਤਾ ਹੋਰ ਵੀ ਪ੍ਰੇਸ਼ਾਨ ਰਹਿਣ ਲੱਗ ਪਿਆ ਅਤੇ ਲੰਘੀ 11 ਜਨਵਰੀ ਨੂੰ ਮੇਰੇ ਪਿਤਾ ਨੇ ਘਰ ਦੀ ਰਸੋਈ ‘ਚ ਜਾ ਕੇ ਆਪਣੇ ਆਪ ਤੇ ਤੇਲ ਪਾ ਕੇ ਅੱਗ ਲਗਾ ਲਈ ਅਤੇ ਉਸਨੂੰ ਗੰਭੀਰ ਹਾਲਤ ‘ਚ ਹਸਪਤਾਲ ਲਿਆਉਂਦੇ ਸਮੇਂ ਉਸਦੀ ਮੌਤ ਹੋ ਗਈ।
ਪੁਲਿਸ ਨੇ ਮ੍ਰਿਤ ਦੇ ਲੜਕੇ ਦੇ ਬਿਆਨ ਦੇ ਅਧਾਰ ‘ਤੇ ਮੋਗਾ ਦੀ ਰਹਿਣ ਵਾਲੀ ਰਮਨਦੀਪ ਕੋਰ, ਉਸਦੀ ਮਾਤਾ ਨਛੱਤਰ ਕੌਰ ਅਤੇ ਪਿਤਾ ਮੋਹਣ ਸਿੰਘ ਤੋਂ ਇਲਾਵਾ ਸੁਨੀਲ ਕੁਮਾਰ ਵਾਸੀ ਪਲਾਸੌਰ ਦੇ ਖਿਲਾਫ਼ ਜੇਰ ਧਾਰਾ ਮੁੱਕਦਮਾ 306, 34 ਆਈ.ਪੀ.ਸੀ. ਦਰਜ਼ ਕਰਕੇ ਲਾਸ਼ ਨੁੰ ਪੋਸਟਮਾਰਟਮ ਲਈ ਸਿਵਲ ਹਸਪਤਾਲ ਧੂਰੀ ਭੇਜ ਦਿੱਤਾ।