ਐਸ.ਏ.ਐਸ. ਨਗਰ, 25 ਸਤੰਬਰ (ਵਿਸ਼ਵ ਵਾਰਤਾ)- ਮੋਹਾਲੀ ਪੰਜਾਬ ਸਰਕਾਰ ਦੇ ਸਿੱਖਿਆ ਵਿਭਾਗ ਵੱਲੋ 63ਵੀਆ ਪੰਜਾਬ ਸਕੂਲ ਖੇਡਾਂ 2017-18 ਜੋ ਕਿ ਲਰਨਿੰਗ ਪਾਥ ਸਕੂਲ ਸੈਕਟਰ 67 ਅਤੇ ਮਿਲੇਨੀਅਮ ਸਕੂਲ ਫੇਜ਼ -5 ਗਮਾਡਾ ਸਪੋਰਸ ਕੰਪਲੈਕਸ ਫੇਜ -7 ਵਿੱਚ ਟੇਬਲ ਟੈਨਿਸ ਅਤੇ ਲੌਗ ਟੈਨਿਸ ਦੇ ਮੁਕਾਬਲੇ ਹੋਏ । ਸਿੱਖਿਆ ਵਿਭਾਗ ਦੇ ਸਟੇਟ ਔਰਗਨਾਈਜਰ ਸੈਕਟਰੀ ਸ੍ਰੀ ਰਵਿੰਦਰ ਸਿੰਘ ਰਵੀ ਨੇ ਮੈਚਾਂ ਦਾ ਨਿਰੀਖਣ ਕੀਤਾ। ਉਨਾ੍ਹਂ ਸਕੂਲੀ ਖਿਡਾਰਿਆਂ ਨੁੂੰ ਦਿੱਤੇ ਜਾਣ ਵਾਲੇ ਖਾਣੇ ਦਾ ਨਿਰੀਖਣ ਵੀ ਕੀਤਾ ਜੋ ਕਿ ਤਸੱਲੀਬਖਸ਼ ਪਾਇਆ ਗਿਆ ਅਤੇ ਉਨਾ੍ਹਂ ਨਾਲ ਡਾਇਰੈਕਟਰ ਰੋਬਿਨ ਅਗਰਵਾਲ ਲਰਨਿੰਗ ਪਾਥ ਸਕੂਲ , ਪਰਮਜੀਤ ਸਿੰਘ ਵਾਲੀਆ, ਸ੍ਰੀਮਤੀ ਜਸਵਿੰਦਰ ਕੌਰ ਏ.ਈ.ਓ. ਵੀ ਮੌਜੂਦ ਸਨ।
ਇਸ ਤੋ ਬਾਅਦ ਔਰਗਨਾਈਜਰ ਸੈਕਟਰੀ ਰਵਿੰਦਰ ਸਿੰਘ ਰਵੀ ਨੇ ਰੋਪੜ ਅਤੇ ਫਿਰੋਜਪੁਰ ਦੇ ਲੜਕੀਆ 19 ਸਾਲ ਟੇਬਲ ਟੈਨਿਸ ਮੈਚ ਦੌਰਾਨ ਬੱਚਿਆ ਅਸ਼ੀਰਵਾਦ ਦਿੱਤਾ। ਇਹ ਜਾਣਕਾਰੀ ਟੂਰਨਾਮੈਂਟ ਕਮੇਟੀ ਦੇ ਪ੍ਰੈਸ ਸੈਕਟਰੀ ਅਧਿਆਤਮ ਪ੍ਰਕਾਸ਼ (ਤਿਊੜ) ਨੇ ਦਿੱਤੀ। ਦੂਜੇ ਦਿਨ ਦੇ ਮੈਚਾਂ ਦਾ ਵੇਰਵਾ ਇਸ ਪ੍ਰਕਾਰ ਹੈ। ਟੇਬਲ ਟੈਨਿਸ 19 ਸਾਲ ਲੜਕੀਆਂ ਪੂਲ ਸੀ : ਫਿਰੋਜ਼ਪੋਰ ਨੇ ਸੰਗਰੂਰ ਨੂੰ 3 -1 ਨਾਲ ਹਰਾਇਆ , ਰੋਪੜ ਨੇ ਫਿਰੋਜਪੁਰ ਨੂੰ 3 -1 ਨਾਲ ਹਰਾਇਆ , ਰੋਪੜ ਨੇ ਸੰਗਰੂਰ ਨੂੰ 3-0 ਨਾਲ ਹਰਾਇਆ । ਪੂਲ ਡੀ ਬਠਿੰਡਾ ਨੇ ਹੁਸਿਆਰਪੁਰ ਨੂੰ 3-0 ਨਾਲ ਹਰਾਇਆ , ਬਠਿੰਡਾ ਨੇ ਮਾਨਸਾ ਨੂੰ 3-0 ਨਾਲ ਹਰਾਇਆ । ਪੂਲ ਏ ਦਾ ਮੁਹਾਲੀ ਅਤੇ ਫਹਿਤਗੜ੍ਹ ਸਾਹਿਬ ਦਾ ਮੈਚ ਚੱਲ ਰਿਹਾ ਸੀ। ਲੌਗ ਟੈਨਿਸ 14 ਸਾਲ ਲੜਕੇ : ਜਲੰਧਰ ਨੇ ਮੰਗਾ ਨੂੰ ਹਰਾਇਆ , ਰੋਪੜ ਨੇ ਮੁਕਤਸੁਰ ਸਾਹਿਬ ਨੂੰ ਹਰਾਇਆ, ਫਹਿਤਗੜ੍ਹ ਸਾਹਿਬ ਨੇ ਹੁਸ਼ਿਆਰਪੁਰ ਨੂੰ ਹਰਾਇਆ । 14 ਸਾਲ ਲੜਕੀਆ : ਜਲੰਧਰ ਨੇ ਹੁਸ਼ਿਆਰਪੁਰ ਨੂੰ ਹਰਾਇਆ । 17 ਸਾਲ ਲੜਕੇ : ਲੁਧਿਆਣੇ ਨੇ ਫਾਜਿਲਕਾ ਨੂੰ ਹਰਾਇਆ । ਸੰਗਰੂਰ ਨੇ ਹੁਸ਼ਿਆਰਪੁਰ ਨੂੰ ਹਰਾਇਆ। ਉਨਾ੍ਹਂ ਨੇ ਦੱਸਿਆ ਕਿ ਕੱਲ੍ਹ ਨੂੰ ਕੁਆਟਰ ਫਾਈਨਲ ਮੈਚ ਕਰਵਾਏ ਜਾਣਗੇ ਅਤੇ ਜਿਨਾ੍ਹਂ ਨੇ ਇਸ ਟੂਰਨਾਮੈਂਟ ਵਿਚ ਸਹਿਯੋਗ ਦਿੱਤਾ ਡਾਇਰੈਕਟਰ ਜਗਤਾਰ ਸਿੰਘ ਮਿਲੇਲੀਅਮ ਸਕੂਲ ਫੇਜ਼ – 5 ਹੇਮੰਤ ਸ਼ਰਮਾ , ਅਨਿਲ ਸ਼ਰਮਾ, ਅਨੂਉਬਰ ਰਾਏ, ਗੁਰਪ੍ਰੀਤ ਸਿੰਘ, ਸ਼ਮਸ਼ੇਰ ਸਿੰਘ , ਅਮਰੀਕ ਸਿੰਘ, ਹਰਬੰਸ ਸਿੰਘ, ਸਤਨਾਮ ਕੌਰ ਕਿਰਨਦੀਪ ਕੌਰ, ਸੁਖਵਿੰਦਰ ਸਿੰਘ , ਪਲਵਿੰਦਰ ਕੌਰ , ਗੁਰਪ੍ਰੀਤ ਕੌਰ, ਭੁਪਿੰਦਰ ਸਿੰਘ ਗਰੇਵਾਲ, ਮੋਹਣ ਸਿੰਘ ਅਤੇ ਜ਼ਿਲ੍ਹੇ ਦੇ ਸਰੀਰਕ ਸਿੱਖਿਆ ਅਧਿਆਪਕ ਹਾਜ਼ਰ ਸਨ।
ਫੋਟੋ ਕੈਪਸ਼ਨ: ਤਸਵੀਰ ਵਿੱਚ ਖਿਡਾਰਣਾ ਮੈਚ ਖੇਡਦੇ ਹੋਏ।