ਲੋਹੜੀ ਮੌਕੇ ਸ਼ਿਮਲਾ ‘ਚ ਸੀਜ਼ਨ ਦੀ ਪਹਿਲੀ ਬਰਫਬਾਰੀ
ਚੰਡੀਗੜ੍ਹ 13 ਜਨਵਰੀ(ਵਿਸ਼ਵ ਵਾਰਤਾ)- ਅੱਜ ਲੋਹੜੀ ਦੇ ਮੌਕੇ ‘ਤੇ ਹਿਮਾਚਲ ਪ੍ਰਦੇਸ਼ ਦੀ ਰਾਜਧਾਨੀ ਸ਼ਿਮਲਾ ‘ਚ ਸੀਜ਼ਨ ਦੀ ਪਹਿਲੀ ਬਰਫਬਾਰੀ ਹੋਈ ਹੈ। ਕਰੀਬ ਢਾਈ ਮਹੀਨਿਆਂ ਬਾਅਦ ਇੱਥੇ ਮੌਸਮ ਨੇ ਸੋਕੇ ਦਾ ਸਿਲਸਿਲਾ ਤੋੜ ਦਿੱਤਾ ਹੈ। ਰਾਤ ਨੂੰ ਹੀ ਮੀਂਹ ਪੈਣ ਲਈ ਮੌਸਮ ਤਿਆਰ ਸੀ ਪਰ ਸਵੇਰ ਹੁੰਦੇ ਹੀ ਅਸਮਾਨ ਤੋਂ ਬਰਫਬਾਰੀ ਸ਼ੁਰੂ ਹੋ ਗਈ। ਸ਼ਿਮਲਾ ਦੇ ਜਾਖੂ ਸਥਿਤ ਯੂਐਸ ਕਲੱਬ ਦੇ ਮਾਲ ਰੋਡ ‘ਤੇ ਬਰਫ਼ ਦੀ ਹਲਕੀ ਚਿੱਟੀ ਚਾਦਰ ਵਿਛ ਗਈ ਹੈ। ਸ਼ਿਮਲਾ ਤੋਂ ਇਲਾਵਾ ਨਾਲ ਲੱਗਦੀਆਂ ਹੋਰ ਥਾਵਾਂ ਤੇ ਹਲਕੀ ਬਾਰਿਸ਼ ਹੋ ਰਹੀ ਹੈ। ਬਰਫਬਾਰੀ ਸ਼ੁਰੂ ਹੋਣ ਨਾਲ ਸ਼ਿਮਲਾ ‘ਚ ਠੰਡ ਵੀ ਕਾਫੀ ਵਧ ਗਈ ਹੈ। ਅੱਪਰ ਸ਼ਿਮਲਾ ਕੁਫਰੀ, ਨਾਰਕੰਡਾ, ਖੜਾ ਪੱਥਰ, ਚੌਪਾਲ, ਰੋਹੜੂ, ਚੰਸ਼ਾਲ, ਨਾਰਕੰਡਾ ਸਮੇਤ ਸਾਰੇ ਉੱਚਾਈ ਵਾਲੇ ਇਲਾਕਿਆਂ ‘ਚ ਰੁਕ-ਰੁਕ ਕੇ ਬਰਫਬਾਰੀ ਹੋ ਰਹੀ ਹੈ।
ਇਸ ਦੇ ਨਾਲ ਹੀ ਹਿਮਾਚਲ ਪ੍ਰਦੇਸ਼ ਦੀ ਟ੍ਰੈਫਿਕ, ਟੂਰਿਸਟ ਅਤੇ ਰੇਲਵੇ ਪੁਲਿਸ ਨੇ ਐਡਵਾਈਜ਼ਰੀ ਜਾਰੀ ਕੀਤੀ ਹੈ।
#Update #Weather #Road #Snow #Shimla#TTRHimachal @PoliceShimla @HP_SDRF @hp_tourism @hptdc @DC_Shimla @himachalpolice pic.twitter.com/lxdaAAYKK9
— HP Traffic, Tourist & Railways Police (@TTRHimachal) January 13, 2023