ਲੋਕ ਸਭਾ ਚੋਣਾਂ 2024
ਅੱਜ ਸੰਗਰੂਰ ਤੋਂ ਨਾਮਜ਼ਦਗੀ ਪੱਤਰ ਦਾਖਲ ਕਰਨਗੇ ਮੀਤ ਹੇਅਰ
ਪੜ੍ਹੋ, ਨਾਮਜ਼ਦਗੀ ਦਾਖਲ ਕਰਨ ਤੋਂ ਪਹਿਲਾਂ ਕੀ ਲਿਖਿਆ ਸੋਸ਼ਲ ਮੀਡੀਆ ’ਤੇ
ਚੰਡੀਗੜ੍ਹ, 13ਮਈ(ਵਿਸ਼ਵ ਵਾਰਤਾ) ਅੱਜ ਆਮ ਆਦਮੀ ਪਾਰਟੀ ਦੇ ਸੰਗਰੂਰ ਤੋਂ ਉਮੀਦਵਾਰ ਗੁਰਮੀਤ ਸਿੰਘ ਮੀਤ ਹੇਅਰ ਨਾਮਜ਼ਦਗੀ ਪੱਤਰ ਦਾਖਲ ਕਰਨਗੇ। ਇਸ ਦੀ ਜਾਣਕਾਰੀ ਉਹਨਾਂ ਨੇ ਸੋਸ਼ਲ ਮੀਡੀਆ ਤੇ ਸਾਂਝੀ ਕੀਤੀ ਹੈ। ਮੀਤ ਹੇਅਰ ਨੇ ਸੋਸ਼ਲ ਮੀਡੀਆ ਤੇ ਲਿਖਿਆ “ਅੱਜ ਮਹਾਨ ਪੰਜਾਬੀ ਸ਼ਾਇਰ ਡਾ. ਸੁਰਜੀਤ ਪਾਤਰ ਜੀ ਨੂੰ ਸਰਕਾਰੀ ਸਨਮਾਨਾਂ ਨਾਲ ਅੰਤਿਮ ਵਿਦਾਇਗੀ ਦਿੱਤੀ ਜਾ ਰਹੀ ਹੈ ਜਿਸ ਕਾਰਨ ਮੈਂ ਅੱਜ ਬਹੁਤ ਹੀ ਸਾਦਗੀ ਨਾਲ ਸੰਗਰੂਰ ਹਲਕੇ ਤੋਂ ਆਪਣੇ ਨਾਮਜ਼ਦਗੀ ਪੱਤਰ ਦਾਖਲ ਕਰਾਂਗਾ ਅਤੇ ਇਸ ਮੌਕੇ ਕੋਈ ਵੀ ਇਕੱਠ ਜਾਂ ਰੈਲੀ ਨਹੀਂ ਹੋਵੇਗੀ। ਇਹ ਵੀ ਇਤਫ਼ਾਕ ਹੈ ਕਿ ਪਾਤਰ ਜੀ ਦਾ ਆਖਰੀ ਸਮਾਗਮ ਵੀ ਮੇਰੇ ਹਲਕੇ ਬਰਨਾਲਾ ਵਿਖੇ ਹੋਇਆ ਸੀ। ਅਸੀਂ ਸਮੂਹ ਹਲਕਾ ਵਾਸੀ ਪਾਤਰ ਸਾਹਿਬ ਨੂੰ ਸਿਜਦਾ ਕਰਦੇ ਹਾਂ।”