ਲੋਕ ਸਭਾ ਚੋਣਾਂ 2024 – ਮੁੱਖ ਮੰਤਰੀ ਭਗਵੰਤ ਮਾਨ ਪੰਜਾਬ ਵਿੱਚ ਅੱਜ ਕਰਨਗੇ ਚੋਣ ਮੁਹਿੰਮ ਦਾ ਆਗਾਜ
ਚੰਡੀਗੜ੍ਹ, 18ਅਪ੍ਰੈਲ(ਵਿਸ਼ਵ ਵਾਰਤਾ) ਮੁੱਖ ਮੰਤਰੀ ਭਗਵੰਤ ਮਾਨ ਅੱਜ ਤੋਂ ਪੰਜਾਬ ਵਿੱਚ ਲੋਕ ਸਭਾ ਚੋਣਾਂ ਲਈ ਆਪਣੀ ਚੋਣ ਮੁਹਿੰਮ ਦਾ ਆਗਾਜ਼ ਕਰਨਗੇ। ਲੋਕ ਸਭਾ ਚੋਣਾਂ ਨੂੰ ਲੈ ਕੇ ਸੂਬੇ ਵਿੱਚ ਮੁੱਖ ਮੰਤਰੀ ਮਾਨ ਨੇ ਕਮਾਨ ਸੰਭਾਲੀ ਹੋਈ ਹੈ। ਅੱਜ ਮੁੱਖ ਮੰਤਰੀ ਮਾਨ ਵੱਲੋਂ ਲੋਕ ਸਭਾ ਚੋਣਾਂ ਦੇ ਮੱਦੇਨਜ਼ਰ ਮੋਹਾਲੀ ‘ਚ ਆਮ ਆਦਮੀ ਪਾਰਟੀ ਦੇ ਸਾਰੇ ਉਮੀਦਵਾਰਾਂ, ਵਿਧਾਇਕਾਂ ਅਤੇ ਹਲਕਾ ਇੰਚਾਰਜਾਂ ਨਾਲ ਮੀਟਿੰਗ ਕੀਤੀ ਜਾਵੇਗੀ। ਮੀਟਿੰਗ ਦਾ ਮੁੱਖ ਏਜੰਡਾ ਪੰਜਾਬ ਦੀਆਂ 13 ਦੀਆਂ 13 ਲੋਕ ਸਭਾ ਚੋਣਾਂ ‘ਤੇ ਜਿੱਤ ਹਾਸਿਲ ਕਰਨ ਸਬੰਧੀ ਰਣਨੀਤੀ ਤਿਆਰ ਕਰਨਾ ਹੋਵੇਗਾ। ਆਮ ਆਦਮੀ ਪਾਰਟੀ ਲੋਕ ਸਭਾ ਚੋਣਾਂ ਲਈ ਪੰਜਾਬ ਵਿੱਚ ਆਪਣੇ ਸਾਰੇ ਉਮੀਦਵਾਰਾਂ ਦਾ ਐਲਾਨ ਕਰ ਚੁੱਕੀ ਹੈ।
1. ਕੁਲਦੀਪ ਸਿੰਘ ਧਾਲੀਵਾਲ– ਅੰਮ੍ਰਿਤਸਰ।
2. ਲਾਲਜੀਤ ਸਿੰਘ ਭੁੱਲਰ– ਖਡੂਰ ਸਾਹਿਬ।
3. ਗੁਰਮੀਤ ਸਿੰਘ ਖੁੱਡੀਆ– ਬਠਿੰਡਾ।
4. ਗੁਰਮੀਤ ਸਿੰਘ ਮੀਤ ਹੇਅਰ–ਸੰਗਰੂਰ।
5. ਡਾ ਬਲਬੀਰ ਸਿੰਘ– ਪਟਿਆਲਾ।
6. ਕਰਮਜੀਤ ਅਨਮੋਲ– ਫਰੀਦਕੋਟ।
7. ਗੁਰਪ੍ਰੀਤ ਸਿੰਘ ਜੀ.ਪੀ.- ਫਤਿਹਗੜ੍ਹ ਸਾਹਿਬ
8. ਜਗਦੀਪ ਸਿੰਘ ਕਾਕਾ ਬਰਾੜ – ਫਿਰੋਜ਼ਪੁਰ
9. ਅਮਨਸ਼ੇਰ ਸਿੰਘ (ਸ਼ੈਰੀ ਕਲਸੀ)- ਗੁਰਦਾਸਪੁਰ
10. ਪਵਨ ਕੁਮਾਰ ਟੀਨੂੰ – ਜਲੰਧਰ
11. ਅਸ਼ੋਕ ਪਰਾਸ਼ਰ ਪੱਪੀ – ਲੁਧਿਆਣਾ
12. ਰਾਜ ਕੁਮਾਰ ਚੱਬੇਵਾਲ – ਹੁਸ਼ਿਆਰਪੁਰ
13. ਮਾਲਵਿੰਦਰ ਸਿੰਘ ਕੰਗ – ਅਨੰਦਪੁਰ ਸਾਹਿਬ।