ਪੰਜਾਬ ਵਿੱਚ ਦੁਪਹਿਰ 1 ਵਜੇ ਤੱਕ 37.80% ਵੋਟਿੰਗ
ਚੰਡੀਗੜ੍ਹ, 1ਜੂਨ(ਵਿਸ਼ਵ ਵਾਰਤਾ)- ਪੰਜਾਬ ਦੀਆਂ 13 ਲੋਕ ਸਭਾ ਸੀਟਾਂ ‘ਤੇ ਸਵੇਰੇ 7 ਵਜੇ ਤੋਂ ਵੋਟਿੰਗ ਚੱਲ ਰਹੀ ਹੈ। ਸ਼ਾਮ 6 ਵਜੇ ਤੱਕ ਵੋਟਿੰਗ ਹੋਵੇਗੀ। ਸੂਬੇ ਵਿੱਚ ਦੁਪਹਿਰ 1 ਵਜੇ ਤੱਕ 37.80 ਫੀਸਦੀ ਵੋਟਿੰਗ ਹੋਈ ਹੈ। ਇਸ ਤੋਂ ਇਲਾਵਾ ਚੰਡੀਗੜ੍ਹ ਵਿੱਚ 1 ਵਜੇ ਤੱਕ 40.14% ਵੋਟਿੰਗ ਹੋਈ ਹੈ। ਵੋਟਿੰਗ ਦੇ 6 ਘੰਟਿਆਂ ਵਿਚ ਪੂਰੇ ਪੰਜਾਬ ਵਿਚ ਲਗਭਗ 37.80% ਵੋਟਿੰਗ ਹੋਣ ਦੇ ਆਂਕੜੇ ਪ੍ਰਾਪਤ ਹੋਏ ਹਨ। ਵੱਖੋ ਵੱਖਰੇ ਜਿਲਿਆਂ ‘ਚ ਹੋਏ ਮਤਦਾਨ ਦੀ ਗੱਲ ਕਰੀਏ ਤਾ ਜਲੰਧਰ ‘ਚ 37.95%, ਹੁਸ਼ਿਆਰਪੁਰ ‘ਚ 37.07%, ਲੁਧਿਆਣਾ ‘ਚ 35.16% ਅਤੇ ਅੰਮ੍ਰਿਤਸਰ ,ਚ 32.18% ਦੁਪਹਿਰ 1 ਵਜੇ ਤੱਕ ਹੋਈ ਹੈ। ਅਨੰਦਪੁਰ ਸਾਹਿਬ ‘ਚ 37.43%, ਫਿਰੋਜ਼ਪੁਰ ‘ਚ 39.74%, ਸੰਗਰੂਰ ‘ਚ 399.85%, ਅਤੇ ਗੁਰਦਸਪੂਰ ‘ਚ 39..05% ਵੋਟਾਂ ਦਾ ਭੁਗਤਾਨ ਦੁਪਹਿਰ 1 ਵਜੇ ਤੱਕ ਹੋਇਆ ਹੈ। ਇਸੇ ਤਰਾਂ ਬਠਿੰਡਾ ‘ਚ 41.17%, ਪਟਿਆਲਾ ‘ਚ 39.73%, ਫਰੀਦਕੋਟ ‘ਚ 36.82% , ਖੰਡੂਰ ਸਾਹਿਬ ‘ਚ 37.76% ਅਤੇ ਫਤਹਿਗੜ ਸਾਹਿਬ ‘ਚ 37.43 % ਵੋਟਾਂ ਦੁਪਹਿਰ 1 ਵਜੇ ਤੱਕ ਪਈਆਂ ਹਨ।