ਲੋਕ ਸਭਾ ਚੋਣਾਂ 2024 ਦੇ 6ਵੇਂ ਪੜਾਅ ’ਚ 8 ਰਾਜਾਂ ਦੀਆਂ 58 ਸੀਟਾਂ ‘ਤੇ ਵੋਟਿੰਗ ਅੱਜ
ਚੰਡੀਗੜ੍ਹ, 25ਮਈ(ਵਿਸ਼ਵ ਵਾਰਤਾ)- ਲੋਕ ਸਭਾ ਚੋਣਾਂ 2024 ਦੇ ਛੇਵੇਂ ਪੜਾਅ ਵਿੱਚ 7 ਰਾਜਾਂ ਅਤੇ 1 ਕੇਂਦਰ ਸ਼ਾਸਤ ਪ੍ਰਦੇਸ਼ ਦੀਆਂ 58 ਸੀਟਾਂ ‘ਤੇ ਅੱਜ ਸ਼ਨੀਵਾਰ (25 ਮਈ) ਨੂੰ ਸਵੇਰੇ 7 ਵਜੇ ਵੋਟਿੰਗ ਸ਼ੁਰੂ ਹੋਵੇਗੀ। ਚੋਣ ਕਮਿਸ਼ਨ ਮੁਤਾਬਕ ਛੇਵੇਂ ਪੜਾਅ ਦੀਆਂ ਚੋਣਾਂ ਵਿੱਚ 889 ਉਮੀਦਵਾਰ ਚੋਣ ਲੜ ਰਹੇ ਹਨ। ਇਨ੍ਹਾਂ ਵਿੱਚੋਂ 797 ਪੁਰਸ਼ ਅਤੇ 92 ਮਹਿਲਾ ਉਮੀਦਵਾਰ ਹਨ। ਦੱਸਣਯੋਗ ਹੈ ਕਿ 543 ਲੋਕ ਸਭਾ ਸੀਟਾਂ ਦੇ ਪੰਜਵੇਂ ਪੜਾਅ ਤੱਕ 429 ਸੀਟਾਂ ‘ਤੇ ਵੋਟਿੰਗ ਹੋ ਚੁੱਕੀ ਹੈ। ਕੁੱਲ 487 ਸੀਟਾਂ ‘ਤੇ ਅੱਜ 25 ਮਈ ਤੱਕ ਵੋਟਿੰਗ ਪੂਰੀ ਹੋ ਜਾਵੇਗੀ। ਆਖਰੀ ਅਤੇ ਸੱਤਵੇਂ ਪੜਾਅ ‘ਚ 56 ਸੀਟਾਂ ‘ਤੇ ਵੋਟਿੰਗ ਹੋਵੇਗੀ।
ਜ਼ਿਕਰਯੋਗ ਹੈ ਕਿ ਜੰਮੂ-ਕਸ਼ਮੀਰ ਦੀ ਅਨੰਤਨਾਗ-ਰਾਜੌਰੀ ਸੀਟ ‘ਤੇ ਤੀਜੇ ਪੜਾਅ ‘ਚ ਚੋਣਾਂ ਹੋਣੀਆਂ ਸਨ ਪਰ ਇਸ ਨੂੰ ਟਾਲ ਦਿੱਤਾ ਗਿਆ। ਹੁਣ ਇੱਥੇ ਅੱਜ ਛੇਵੇਂ ਪੜਾਅ ਵਿੱਚ ਵੋਟਿੰਗ ਹੋ ਰਹੀ ਹੈ।