ਚੰਡੀਗੜ੍ਹ, 31 ਮਈ (ਵਿਸ਼ਵ ਵਾਰਤਾ):ਵੱਡੇ ਵੱਡੇ ਦਾਅਵਿਆਂ,ਵਾਅਦਿਆਂ ਅਤੇ ਇਲਜ਼ਾਮਾਂ ਦੇ ਰੌਲੇ ਵਾਲਾ ਚੋਣ ਪ੍ਰਚਾਰ ਆਖ਼ਰ ਸ਼ਾਮ 6 ਵਜੇ ਚੋਣ ਕਮਿਸ਼ਨ ਦੀਆਂ ਹਿਦਾਇਤਾਂ ਮੁਤਾਬਕ ਬੰਦ ਹੋ ਗਿਆ। ਹਾਲਾਂਕਿ ਉਮੀਦਵਾਰਾਂ ਦੁਆਰਾ ਡੋਰ ਟੁ ਡੋਰ ਕਮਪੇਨ ਕੀਤੀ ਜਾ ਸਕੇਗੀ ਪਰ ਵਿਜ਼ੂਅਲ ਮੀਡੀਆ ਅਤੇ ਲਾਊਡ ਸਪੀਕਰ ਵਾਲਾ ਪ੍ਰਚਾਰ ਬੰਦ ਹੋ ਗਿਆ ਹੈ। ਇਕ ਜੂਨ ਨੂੰ ਵੋਟਾਂ ਪੈਣੀਆਂ ਨੇ ਜਿਸਨੂੰ ਲੈ ਕੇ ਸੂਬੇ ਭਰ ਵਿਚ ਸਿਆਸੀ ਆਗੂਆਂ ਅਤੇ ਉਹਨਾਂ ਦੇ ਸਮਰਥਕਾਂ ‘ਚ ਖ਼ਾਸਾ ਉਤਸ਼ਾਹ ਦੇਖਣ ਨੂੰ ਮਿਲ ਰਿਹਾ ਹੈ। ਚੋਣ ਕਮਿਸ਼ਨ ਦੀਆਂ ਹਦਾਇਤਾਂ ਮੁਤਾਬਕ ਜਨਤਕ ਮੀਟਿੰਗਾਂ, ਕਿਸੇ ਵੀ ਤਰ੍ਹਾਂ ਦਾ ਪ੍ਰਦਰਸ਼ਨ, ਨਾਅਰੇਬਾਜ਼ੀ ਕਰਨ ਅਤੇ 5 ਤੋਂ ਵੱਧ ਲੋਕਾਂ ਦੇ ਇਕੱਠੇ ਹੋਣ ‘ਤੇ ਪਾਬੰਦੀ ਹੋਵੇਗੀ। ਇਸ ਦੌਰਾਨ ਲਾਊਡਸਪੀਕਰ ਦੀ ਵਰਤੋਂ ਵੀ ਨਹੀਂ ਕੀਤੀ ਜਾ ਸਕੇਗੀ। ਹਾਲਾਂਕਿ, ਉਮੀਦਵਾਰ ਘਰ-ਘਰ ਜਾ ਕੇ ਪ੍ਰਚਾਰ ਕਰ ਸਕਣਗੇ। 1 ਜੂਨ ਨੂੰ ਪੋਲਿੰਗ ਸਟੇਸ਼ਨਾਂ ਦੇ 100 ਮੀਟਰ ਦੇ ਦਾਇਰੇ ਵਿੱਚ ਆਵਾਜਾਈ ‘ਤੇ ਪਾਬੰਦੀ ਰਹੇਗੀ। ਸਾਰੇ ਪੋਲਿੰਗ ਬੂਥਾਂ ਨੂੰ ਤੰਬਾਕੂ ਮੁਕਤ ਐਲਾਨਿਆ ਗਿਆ ਹੈ। ਪੰਜਾਬ ਦੀਆਂ 13 ਲੋਕ ਸਭਾ ਸੀਟਾਂ ਲਈ ਕੁੱਲ 328 ਉਮੀਦਵਾਰ ਮੈਦਾਨ ਵਿੱਚ ਹਨ। 169 ਆਜ਼ਾਦ ਉਮੀਦਵਾਰ ਹਨ, ਜਦਕਿ ਸੂਬੇ ਵਿੱਚ 2.14 ਕਰੋੜ ਵੋਟਰ ਹਨ। ਇਨ੍ਹਾਂ ਵਿੱਚੋਂ 1 ਕਰੋੜ 12 ਲੱਖ 67 ਹਜ਼ਾਰ 019 ਪੁਰਸ਼ ਹਨ ਜਦਕਿ 01 ਲੱਖ 53 ਹਜ਼ਾਰ 767 ਮਹਿਲਾ ਵੋਟਰ ਹਨ। 5.38 ਲੱਖ 18 ਤੋਂ 19 ਸਾਲ ਦੀ ਉਮਰ ਦੇ ਹਨ, ਜੋ ਪਹਿਲੀ ਵਾਰ ਵੋਟ ਪਾਉਣਗੇ ਜਦੋਂ ਕਿ 1.89 ਲੱਖ ਵੋਟਰ 85 ਸਾਲ ਤੋਂ ਵੱਧ ਉਮਰ ਦੇ ਹਨ। 1 ਜੂਨ ਨੂੰ ਸਵੇਰੇ 7 ਵਜੇ ਤੋਂ ਸ਼ਾਮ 6 ਵਜੇ ਤੱਕ ਵੋਟਿੰਗ ਹੋਵੇਗੀ। ਸੂਬੇ ਭਰ ਵਿਚ 25 451 ਪੋਲਿੰਗ ਸਟੇਸ਼ਨ ਬਣਾਏ ਗਏ ਹਨ। ਭਾਰਤੀ ਚੋਣ ਕਮਿਸ਼ਨ ਨੇ ਪੰਜਾਬ ਦੇ ਲੋਕਾਂ ਨੂੰ ਲੋਕਤੰਤਰ ਦੇ ਇਸ ਤਿਉਹਾਰ ‘ਚ ਸ਼ਾਮਲ ਹੋਣ ਅਤੇ ਵੱਧ ਚੜ੍ਹ ਕੇ ਆਪਣੇ ਅਧਿਕਾਰ ਦਾ ਇਸਤੇਮਾਲ ਕਰਨ ਦੀ ਅਪੀਲ ਕੀਤੀ ਹੈ ਤਾਂ ਜੋ ਚੋਣ ਕਮਿਸ਼ਨ ਦੇ ‘ਇਸ ਵਾਰ 70 ਪਾਰ’ ਦੇ ਟੀਚੇ ਨੂੰ ਹਾਸਲ ਕੀਤਾ ਜਾ ਸਕੇ। ਅੱਜ ਸ਼ਾਮ 6 ਵਜੇ ਤੋਂ ਸ਼ਰਾਬ ਦੇ ਠੇਕੇ ਬੰਦ ਹੋ ਚੁੱਕੇ ਨੇ ਜੋ 1 ਜੂਨ ਨੂੰ ਵੋਟਾਂ ਪੈਣ ਤੋਂ ਬਾਅਦ ਖੁੱਲ੍ਹਣਗੇ। ਸੂਬੇ ਦੇ ਵਿਚ ਸਾਰੀਆਂ ਸਿਆਸੀ ਪਾਰਟੀਆਂ ਨੇ ਆਪਣੀਆਂ ਉਪਲੱਬਦੀਆਂ ਅਤੇ ਮੈਨੀਫੈਸਟੋ ਲੋਕਾਂ ਦਾ ਸਾਹਮਣੇ ਰੱਖਿਆ ਹੈ। ਸੂਬੇ ਵਿੱਚ ਇਸ ਵਾਰ ਕਿਸਦਾ ਪਲੜਾ ਭਾਰਾ ਹੈ ਇਸ ਬਾਰੇ ਕਹਿਣਾ ਮੁਸ਼ਕਿਲ ਹੈ। ਕਿਉ ਕਿ ਆਪ ਦੀ ਪਹਿਲਾਂ ਵਾਂਗ ਲਹਿਰ ਦਿਖਾਈ ਨਹੀਂ ਦੇ ਰਹੀ। ਕਾਂਗਰਸ ਅੰਦਰੂਨੀ ਫੁੱਟ ਦੀ ਸ਼ਿਕਾਰ ਹੈ ਅਤੇ ਸ਼੍ਰੋਮਣੀ ਅਕਾਲੀ ਦਲ ਦਾ ਜ਼ਮੀਨੀ ਅਧਾਰ ਵੀ ਕਿਤੇ ਨਾ ਕਿਤੇ ਖੁੰਝਿਆਂ ਹੈ। ਬੀਜੇਪੀ ਦੀ ਗੱਲ ਕਰੀਏ ਤਾ ਇਸਦਾ ਅਧਾਰ ਸਿਰਫ ਸ਼ਹਿਰੀ ਵੋਟਰ ‘ਚ ਹੈ। ਕੁਲ ਮਿਲਾ ਕੇ ਵੋਟਰ ਦੇ ਫੈਸਲੇ ਦਾ ਅੰਦਾਜ਼ਾ ਲਗਾਉਣਾ ਬੇਹੱਦ ਮੁਸ਼ਕਿਲ ਲੱਗ ਰਿਹਾ ਹੈ। ਸਾਰੀਆਂ ਸਿਆਸੀ ਪਾਰਟੀਆਂ ਨੇ ਆਪਣਾ ਪੂਰਾ ਜ਼ੋਰ ਲਗਾ ਦਿੱਤਾ ਹੈ। ਵੋਟਰ ਭਗਵਾਨ ਕਿਸਦੇ ਹੱਕ ‘ਚ ਮੋਹਰ ਲਗਾਉਂਦਾ ਹੈ ਇਸਦਾ ਪਤਾ 4 ਜੂਨ ਨੂੰ ਲੱਗੇਗਾ।
Border-Gavaskar Trophy : ਭਾਰਤ-ਆਸਟ੍ਰੇਲੀਆ ਵਿਚਾਲੇ ਪਹਿਲਾ ਟੈਸਟ ਜਾਰੀ
Border-Gavaskar Trophy : ਭਾਰਤ-ਆਸਟ੍ਰੇਲੀਆ ਵਿਚਾਲੇ ਪਹਿਲਾ ਟੈਸਟ ਜਾਰੀ ਭਾਰਤੀ ਟੀਮ ਨੇ 50 ਦੌੜਾਂ ਦੇ ਅੰਦਰ ਗਵਾਈਆਂ 4 ਵਿਕਟਾਂ ਚੰਡੀਗੜ੍ਹ, 22ਨਵੰਬਰ(ਵਿਸ਼ਵ...