ਲੋਕ ਸਭਾ ਚੋਣਾਂ 2024-ਅੱਜ ਪੰਜਾਬ ‘ਚ ਕਾਂਗਰਸ ਦੇ ਹੋਰ ਉਮੀਦਵਾਰਾਂ ਦਾ ਹੋ ਸਕਦਾ ਹੈ ਐਲਾਨ
ਚੰਡੀਗੜ੍ਹ, 21ਅਪ੍ਰੈਲ(ਵਿਸ਼ਵ ਵਾਰਤਾ)- ਅੱਜ ਲੋਕ ਸਭਾ ਚੋਣਾਂ 2024 ਲਈ ਪੰਜਾਬ ਵਿੱਚ ਕਾਂਗਰਸ ਦੇ ਹੋਰ ਉਮੀਦਵਾਰਾਂ ਦਾ ਐਲਾਨ ਹੋ ਸਕਦਾ ਹੈ। ਅੱਜ 11:30 ਵਜੇ ਦਿੱਲੀ ‘ਚ ਕਾਂਗਰਸ ਦੀ CEC ਦੀ ਬੈਠਕ ਸੱਦੀ ਗਈ ਹੈ। CEC ਦੀ ਬੈਠਕ ‘ਚ ਪੰਜਾਬ ਨੂੰ ਲੈ ਕੇ ਚਰਚਾ ਹੋਵੇਗੀ। ਇਹ ਸੰਭਾਵਨਾ ਹੈ ਕਿ ਬਾਅਦ ਦੁਪਹਿਰ ਤੱਕ ਉਮੀਦਵਾਰਾਂ ਦਾ ਐਲਾਨ ਹੋ ਸਕਦਾ ਹੈ। ਪੰਜਾਬ ਕਾਂਗਰਸ ਨੇ ਹੁਣ ਤੱਕ 6 ਉਮੀਦਵਾਰਾਂ ਦਾ ਐਲਾਨ ਕੀਤਾ ਹੈ ਅਤੇ 7 ਉਮੀਦਵਾਰਾਂ ਦਾ ਐਲਾਨ ਹਾਲੇ ਬਾਕੀ ਹੈ।