ਲੋਕ ਸਭਾ ਚੋਣਾਂ ਤੋਂ ਪਹਿਲਾਂ ਭਾਜਪਾ ‘ਚ ਜਾਣ ਵਾਲੇ ਵਿਧਾਇਕ ਦਾ ਯੂ-ਟਰਨ
ਅਸਤੀਫ਼ਾ ਲਿਆ ਵਾਪਸ, ਫੇਸਬੁੱਕ ਪੇਜ ਤੋਂ ਹਟਾਇਆ ‘ਮੋਦੀ ਕਾ ਪਰਿਵਾਰ’
ਚੰਡੀਗੜ੍ਹ 2 ਜੂਨ(ਵਿਸ਼ਵ ਵਾਰਤਾ)- ਲੋਕ ਸਭਾ ਚੋਣਾਂ ਤੋਂ ਪਹਿਲਾਂ ਆਪ ਛੱਡ ਭਾਜਪਾ ਵਿੱਚ ਜਾਣ ਵਾਲੇ ਜਲੰਧਰ ਪੱਛਮੀ ਤੋਂ ਵਿਧਾਇਕ ਸ਼ੀਤਲ ਅੰਗੁਰਾਲ ਨੇ ਇੱਕ ਵਾਰ ਫਿਰ ਤੋਂ ਯੂ-ਟਰਨ ਮਾਰਿਆ ਹੈ। ਜਾਣਕਾਰੀ ਅਨੁਸਾਰ ਵਿਧਾਇਕ ਸ਼ੀਤਲ ਅੰਗੁਰਾਲ ਨੇ ਆਪਣਾ ਅਸਤੀਫਾ ਵਾਪਸ ਲੈਣ ਲਈ ਵਿਧਾਨ ਸਭਾ ਸਪੀਕਰ ਕੁਲਤਾਰ ਸੰਧਵਾਂ ਨੂੰ ਲਿਖਿਆ ਹੈ। ਇਸ ਦੇ ਨਾਲ ਅੰਗੁਰਾਲ ਦੇ ਫੇਸਬੁੱਕ ਪੇਜ ‘ਤੇ ਦਿਖਾਈ ਦੇ ਰਿਹਾ ਹੈ ਕਿਉਂਕਿ ਉਸਨੇ ਬੈਕਗ੍ਰਾਉਂਡ ਦੇ ਨਾਲ-ਨਾਲ ਆਪਣੇ ਫੇਸਬੁੱਕ ਪੇਜ ਦੀ ਪ੍ਰੋਫਾਈਲ ਤਸਵੀਰ ਵੀ ਬਦਲ ਦਿੱਤੀ ਹੈ।

