ਬੁਡਲਾਡਾ 26 ਮਾਰਚ(ਵਿਸ਼ਵ ਵਾਰਤਾ): ਕਰਫ਼ਿਊ ਦੇ ਮੱਦੇਨਜ਼ਰ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਘਰ ਘਰ ਭੇਜੇ ਜਾ ਰਹੇ ਜ਼ਰੂਰੀ ਸਾਮਾਨ ਦੁੱਧ, ਸਬਜ਼ੀਆਂ, ਦਵਾਈਆਂ ਅਤੇ ਹੋਰ ਖਾਣ ਪੀਣ ਵਾਲੀਆਂ ਵਸਤਾਂ ਦੀ ਚੈਕਿੰਗ ਕਰਕੇ ਸੁਰੱਖਿਅਤ ਲੋਕਾਂ ਤੱਕ ਭੇਜਿਆਂ ਜਾਣਗੀਆਂ. ਇਹ ਸ਼ਬਦ ਅੱਜ ਬੁਢਲਾਡਾ ਦੇ ਜੀਰੀ ਯਾਰਡ ਵਿੱਚ ਖੁੱਲੀ ਮੰਡੀ ਵਿੱਚ ਡਿਪਟੀ ਕਮਿਸ਼ਨਰ ਮਾਨਸਾ ਗੁਰਪਾਲ ਸਿੰਘ ਚਹਿਲ ਅਤੇ ਐਸਐਸਪੀ ਡਾ. ਨਰਿੰਦਰ ਭਾਰਗਵ ਵੱਲੋਂ ਵੱਲੋਂ ਮੌਕੇ ਤੇ ਲੋਕਾਂ ਦੇ ਘਰਾਂ ਵਿੱਚ ਭੇਜੇ ਜਾਣ ਵਾਲੇ ਸਮਾਨ ਦਾ ਨਿਰੀਖਣ ਕਰਦਿਆਂ ਟੀਮਾਂ ਨੂੰ ਰਵਾਨਾਂ ਕੀਤਾ ਗਿਆ. ਇਸ ਮੋਕੇ ਤੇ ਜਿਲ੍ਹਾ ਅਧਿਕਾਰੀਆਂ ਨੇ ਕਿਹਾ ਕਿ ਕਰੋਨਾ ਵਾਇਰਸ ਲਗਾਤਾਰ ਪੈਰ ਪਸਾਰ ਰਿਹਾ ਹੈ. ਇਸ ਲਈ ਅਸੀਂ ਆਪਣੇ ਘਰਾਂ ਤੋਂ ਬਾਹਰ ਨਾ ਜਾਈਏ. ਉਨ੍ਹਾਂ ਕਿਹਾ ਕੇ ਲੋਕਾਂ ਨੂੰ ਘਰ ਬੈਠੇ ਜ਼ਰੂਰੀ ਸਾਮਾਨ ਦੀ ਸਪਲਾਈ ਪਹੁੰਚਾਈ ਜਾਵੇਗੀ ਅਤੇ ਇਸ ਵਿਚ ਕਿਸੇ ਤਰ੍ਹਾਂ ਦੀ ਮੁਸ਼ਕਿਲ ਨਹੀਂ ਆਉਣ ਦਿੱਤੀ ਜਾਵੇਗੀ. ਉਨ੍ਹਾਂ ਕਿਹਾ ਕਿ ਲੋਕਾਂ ਤੱਕ ਪਹੁੰਚਾਈਆਂ ਜਾਣ ਵਾਲੀਆਂ ਇਨ੍ਹਾਂ ਜ਼ਰੂਰੀ ਵਸਤੂਆਂ ਦੇ ਪੈਕਟਾਂ ਨੂੰ ਸੈਨੇਟਾਈਜ਼ਰ ਕਰਕੇ ਹੀ ਭੇਜਿਆ ਜਾ ਰਿਹਾ ਹੈ. ਉਨ੍ਹਾਂ ਕਿਹਾ ਕਿ ਸ਼ਹਿਰ ਨੂੰ ਵੀ ਸੈਨੇਟਾਈਜ਼ਰ ਕੀਤਾ ਜਾਵੇਗਾ ਜਿਸ ਲਈ ਸਹਿਯੋਗ ਦੀ ਮੰਗ ਕੀਤੀ ਗਈ. ਐਸ ਐਸ ਪੀ ਡਾ. ਭਾਰਗਵ ਨੇ ਕਿਹਾ ਕਿ ਦੇਸ਼ ਲਈ ਇਹ ਸ਼ੁਭ ਸੰਕੇਤ ਹੈ ਕਿ ਕਰਫਿਊ ਤੋਂ ਬਾਅਦ ਇਹ ਮਹਾਮਾਰੀ ਦਾ ਪ੍ਰਕੋਪ ਘੱਟ ਗਿਆ ਹੈ ਜੇਕਰ ਲੋਕ ਇਸੇ ਤਰ੍ਹਾਂ ਘਰਾਂ ਵਿੱਚ ਰਹਿਣਗੇ ਅਤੇ ਭੀੜ ਭੜੱਕੇੇ ਵਾਲੀਆਂ ਥਾਵਾਂ ਤੇ ਜਾਣ ਤੋਂ ਗੁਰੇਜ਼ ਕਰਨਗੇ ਤਾਂ ਆਉਣ ਵਾਲੇ ਦਿਨਾਂ ਵਿਚ ਇਸ ਦੇ ਸਾਰਥਕ ਨਤੀਜੇ ਸਾਹਮਣੇ ਆਉਣਗੇ ਅਤੇ ਇਸ ਮਹਾਂਮਾਰੀ ਤੋਂ ਛੁਟਕਾਰਾ ਮਿਲੇਗਾ. ਇਸ ਮੋਕੇ ਤੇ ਡਿਪਟੀ ਕਮਿਸ਼ਨਰ ਮਾਨਸਾ ਨੇ ਕਿਹਾ ਕਿ ਜ਼ਿਲ੍ਹਾ ਪ੍ਰਸ਼ਾਸਨ ਤੇ ਸਿਹਤ ਵਿਭਾਗ ਦੀਆਂ ਟੀਮਾਂ ਲਗਾਤਾਰ ਚੈਕਿੰਗ ਕਰ ਰਹੀਆਂ ਜੇਕਰ ਕਿਸੇ ਵੀ ਪਾਸੇ ਕੋਈ ਸ਼ੱਕੀ ਮਰੀਜ਼ ਨਜ਼ਰ ਆਉਦਾ ਹੈ ਤਾਂ ਉਸ ਦੀ ਸੂਚਨਾ ਹੈਲਪਲਾਈਨ ਨੰਬਰ ਤੇ ਦਿੱਤੀ ਜਾਵੇ. ਉਨ੍ਹਾਂ ਕਿਹਾ ਕਿ ਸਰਕਾਰੀ ਹਸਪਤਾਲਾਂ ਵਿੱਚ ਕਰੋਨਾ ਦੇ ਮਰੀਜ਼ਾਂ ਦੀ ਚੈਕਿੰਗ ਲਈ ਸਾਰੇ ਇੰਤਜ਼ਾਮ ਮੁਕੰਮਲ ਹਨ ਅਤੇ ਆਉਣ ਵਾਲੇ ਦਿਨਾਂ ਵਿੱਚ ਅਸੀਂ ਆਪਣੇ ਵਿਸ਼ਵਾਸ ਅਤੇ ਇਕ ਜੂਟਤਾ ਨਾਲ ਕਰੋਨਾਂ ਨੂੰ ਜਿਹੀ ਮਹਾਂਮਾਰੀ ਨੂੰ ਹਰਾ ਕੇ ਹੀ ਦਮ ਲਵਾਂਗੇ. ਐਸਐਸਪੀ ਨਰਿੰਦਰ ਭਾਗਵਤ ਨੇ ਕਿਹਾ ਕਿ ਪੁਲਿਸ ਲੋਕਾਂ ਦੀ ਸੁਰੱਖਿਆ ਲਈ ਹੈ ਲੋਕਾਂ ਨੂੰ ਪ੍ਰੇਸ਼ਾਨ ਕਰਨਾ ਪੁਲਿਸ ਦਾ ਕੋਈ ਮਕਸਦ ਨਹੀਂ ਹੈ ਇਸ ਵਾਸਤੇ ਇੱਕ ਇਤਿਹਾਅਤ ਰੱਖ ਕੇ ਇਸ ਦੇ ਸਹਿਯੋਗ ਬਣਾਈ ਰੱਖਣਾ ਜ਼ਰੂਰੀ ਹੈ. ਇਸ ਮੌਕੇ ਉਨ੍ਹਾਂ ਵੱਲੋਂ ਸੈਨੇਟਾਈਜ਼ਰ ਅਤੇ ਮਾਸਕ ਵੀ ਵੰਡੇ ਗਏ ਮੌਕੇ। ਇਸ ਮੋਕੇ ਡੀ ਐਮ ਪੀ ਜਸਪਿੰਦਰ ਸਿੰਘ ਗਿੱਲ, ਐਸ ਐਚ ਓ ਸਿਟੀ ਗੁਰਦੀਪ ਸਿੰਘ ਤੋਂ ਇਲਾਵਾ ਪ੍ਰਸ਼ਾਸ਼ਨਿਕ ਅਧਿਕਾਰੀ ਹਾਜ਼ਰ ਸਨ.
Delhi ’ਚ ਇਸ ਹਫ਼ਤੇ ਕਰਨਾ ਪਵੇਗਾ ਗਰਮੀ ਦਾ ਸਾਹਮਣਾ ; ਤਾਪਮਾਨ ਆਮ ਨਾਲੋਂ ਵੱਧ
Delhi ’ਚ ਇਸ ਹਫ਼ਤੇ ਕਰਨਾ ਪਵੇਗਾ ਗਰਮੀ ਦਾ ਸਾਹਮਣਾ ; ਤਾਪਮਾਨ ਆਮ ਨਾਲੋਂ ਵੱਧ ਦਿੱਲੀ, 7ਅਕਤੂਬਰ(ਵਿਸ਼ਵ ਵਾਰਤਾ) : ਦਿਨ ਭਰ...