ਹੁਸ਼ਿਆਰਪੁਰ 27 ਜੂਨ (ਵਿਸ਼ਵ ਵਾਰਤਾ)-

ਪੰਜਾਬ ਸਰਕਾਰ ਸਾਡੇ ਸੁਨਹਿਰੇ ਭਵਿੱਖ ਲਈ ਸਾਡੇ ਬੱਚਿਆਂ ਨੂੰ ਉੱਚ ਪੱਧਰੀ ਸਿੱਖਿਆ ਅਤੇ ਸਕੂਲਾਂ ਦਾ ਬਿਹਤਰ ਬੁਨਿਆਦੀ ਢਾਂਚਾ ਦੇਣ ਲਈ ਕਈ ਉਪਰਾਲੇ ਕਰ ਰਹੀ ਹੈ ਅਤੇ ਇਸ ਵਿੱਚ ਆਮ ਜਨਤਾ ਦਾ ਅਤੇ ਸਾਡੇ ਪ੍ਰਵਾਸੀ ਪੰਜਾਬੀ ਵੀਰਾਂ ਦੇ ਸਹਿਯੋਗ ਨਾਲ ਅਸੀਂ ਆਪਣਾ ਇਹ ਟੀਚਾ ਜਲਦ ਹੀ ਹਾਸਲ ਕਰ ਲਵਾਂਗੇ ਇਹ ਵਿਚਾਰ ਡਾ. ਰਾਜ ਕੁਮਾਰ ਹਲਕਾ ਵਿਧਾਇਕ ਚੱਬੇਵਾਲ ਦੇ ਹਨ। ਬੀਤੇ ਦਿਨੀ ਉਹ ਹਲਕੇ ਦੇ ਪਿੰਡ ਪੰਡੋਰੀ ਲੱਧਾ ਸਿੰਘ ਦੇ ਐਲੀਮੈਂਟਰੀ ਸਕੂਲ ਵਿੱਚ ਇੱਕ ਨਵੇਂ ਉਸਾਰੇ ਗਏ ਕਮਰੇ ਦਾ ਉਦਘਾਟਨ ਕਰਨ ਪੁੰਜੇ। ਇਸ ਕਮਰੇ ਦੀ ਉਸਾਰੀ ਪਿੰਡ ਦੀ ਪੰਚ ਗੁਰਦੇਵ ਕੌਰ ਨੇ ਆਪਣੇ ਸਵ. ਸਪੁੱਤਰ ਗੁਰਪ੍ਰੀਤ ਸਿੰਘ ਭਾਥ ਦੀ ਯਾਦ ਵਿੱਚ ਕਰਵਾਈ। ਡਾ. ਰਾਜ ਨੇ ਗੁਰਦੇਵ ਦੇ ਇਸ ਉਪਰਾਲੇ ਲਈ ਧੰਨਵਾਦ ਕਰਦਿਆਂ ਕਿਹਾ ਕਿ ਉਹਨਾਂ ਨੇ ਆਪਣੇ ਬੱਚੇ ਨੂੰ ਸ਼ਰਧਾਂਜਲੀ ਦਿੰਦਿਆ ਹੋਰਨਾਂ ਕਈ ਬੱਚਿਆਂ ਬਾਰੇ ਸੋਚਿਆ, ਇਹ ਉਹਨਾਂ ਦੀ ਉੱਘੀ ਸੋਚ ਨੂੰ ਦਰਸਾਉਂਦਾ ਹੈ। ਇਸ ਮੌਕੇ ਤੇ ਡਾ. ਰਾਜ ਨੇ ਸਾਰੇ ਸਕੂਲ ਸਟਾਫ ਨੂੰ ਸਨਮਾਨਿਤ ਕੀਤਾ ਅਤੇ ਕਿਹਾ ਕਿ ਬੱਚਿਆਂ ਰਾਹੀਂ ਦੇਸ਼ ਦਾ ਭਵਿੱਖ ਸਵਾਰਣ ਵਿੱਚ ਅਧਿਆਪਕਾਂ ਦਾ ਸਭ ਤੋਂ ਵੱਡਾ ਯੋਗਦਾਨ ਹੈ। ਇਸ ਮੌਕੇ ਤੇ ਹਰਮੇਸ਼ ਲਾਲ ਪੰਡੋਰੀ ਲੱਧਾ ਸਿੰਘ, ਡਾ. ਵਿਪਨ ਪੰਚਨੰਗਲ, ਬਲਜੀਤ ਕੋਟ ਫਤੂਹੀ, ਸਰਪੰਚ ਸੁਰਜੀਤ ਸਿੰਘ ਬਹਿਵਾਲਪੁਰ ਆਦਿ ਮੌਜੂਦ ਸਨ। ਉਹਨਾਂ ਕਿਹਾ ਕਿ ਸਰਕਾਰੀ ਸਕੂਲਾਂ ਨੂੰ ਸਮਾਰਟ ਸਕੂਲਾਂ ਵਿੱਚ ਤਬਦੀਲ ਕਰਨਾ, ਪ੍ਰਾਇਮਰੀ ਤੋਂ ਹੀ ਅੰਗ੍ਰੇਜੀ ਦੀ ਪੜਾਈ ਸ਼ੁਰੂ ਕਰਵਾਉਣਾ ਅਤੇ ਹੁਣ ਗਣਿਤ ਵੀ ਅੰਗ੍ਰੇਜੀ ਵਿੱਚ ਪੜ•ਾਇਆ ਜਾਣਾ ਇੱਕ ਠੋਸ ਕਦਮ ਸਾਬਿਤ ਹੋਵੇਗਾ।