ਚੰੰਡੀਗੜ 23 ਜੁਲਾਈ (ਵਿਸ਼ਵ ਵਾਰਤਾ)- ਰਾਈਟਰਜ਼ ਕੱਲਬ ਚੰਡੀਗੜ੍ਹ ਅਤੇ ਸਰਘੀ ਕਲਾ ਕੇਂਦਰ ਮੁਹਾਲੀ ਵੱਲੋਂ ਪੰਜਾਬੀ ਸਾਹਿਤ ਅਕਾਦਮੀ ਲੁਧਿਆਣਾ ਦੇ ਸਹਿਯੋਗ ਨਾਲ 29 ਜੁਲਾਈ (ਐਤਵਾਰ) ਨੂੰ ਸਵੇਰੇ 11 ਵਜੇ, ਉਤਮ ਸਵੀਟਸ, ਸੈਕਟਰ-46 ਚੰਡੀਗੜ੍ਹ ਵਿਖੇ ਢਾਹਾਂ ਐਵਾਰਡ (ਕੇਨੈਡਾ) ਪ੍ਰਾਪਤ ਨਾਵਲ “ਖਬਰ ਇਕ ਪਿੰਡ ਦੀ” ਦੇ ਲੇਖਕ ਪਰਗਟ ਸਿੰਘ ਸਤੌਜ ਨਾਲ ਰੂ-ਬ-ਰੂਕਰਵਾਇਆ ਜਾ ਰਿਹਾ ਹੈ। ਜਿਸ ਦੀ ਪ੍ਰਧਾਨਗੀ ਡਾ. ਲਖਵਿੰਦਰ ਜੌਹਲ ਕਰਨਗੇ ਅਤੇ ਮੁੱਖ ਮਹਿਮਾਨ ਡਾ. ਦੀਪਕ ਮਨਮੋਹਨ ਹੋਣਗੇ। ਪ੍ਰਗੋਗਰਾਮ ਦੀ ਕਨਵੀਨਰ ਡਾ. ਸ਼ਰਨਜੀਤ ਕੌਰ ਨੇ ਦੱਸਿਆ ਕਿ ਪਰਗਟ ਸਿੰਘ ਸਤੌਜ ਆਪਣੇ ਸਾਹਿਤਕ ਸਫਰ ਬਾਰੇ ਗਲਬਾਤ ਕਰਨਗੇ ਅਤੇ ਸਰੋਤਿਆਂ ਵੱਲੋਂ ਪੁੱਛੇ ਸਵਾਲਾਂ ਦੇ ਜਵਾਬ ਦੇਣਗੇ। ਉਨਾਂ ਲੇਖਕਾਂ ਅਤੇਪਾਠਕਾਂ ਨੂੰ ਇਸ ਸਮਾਗਮ ਵਿਚ ਸ਼ਾਮਿਲ ਹੋਣ ਦਾ ਖੁੱਲਾ ਸੱਦਾ ਦਿੱਤਾ ਹੈ
Latest News : ਪਾਕਿਸਤਾਨ ਦੀ ਸ਼ਾਇਰਾ ਬੁਸ਼ਰਾ ਏਜਾਜ਼ ਦੀ ਸੱਜਰੀ ਸ਼ਾਇਰੀ : ਗੁਰਭਜਨ ਗਿੱਲ
Latest News : ਪਾਕਿਸਤਾਨ ਦੀ ਸ਼ਾਇਰਾ ਬੁਸ਼ਰਾ ਏਜਾਜ਼ ਦੀ ਸੱਜਰੀ ਸ਼ਾਇਰੀ : ਗੁਰਭਜਨ ਗਿੱਲ ਮੈਂ ਪੂਣੀ ਕੱਤੀ ਰਾਤ ਦੀ ਚੰਡੀਗੜ੍ਹ,...