ਲੇਖਕ ਗੁਰਬਖਸ਼ ਸਿੰਘ ਸੈਣੀ ਦੀ ਕਿਤਾਬ ” ਕਿਸਾਨੀ ਸੋਸ਼ਣ ਤੇ ਸੰਘਰਸ਼’ ਲੋਕ ਅਰਪਣ
ਚੰਡੀਗੜ੍ਹ, 27 ਜੂਨ (ਵਿਸ਼ਵ ਵਾਰਤਾ):-ਜਦੋਂ ਇੰਨਾਂ ਕਾਰਪੋਰੇਟ ਘਰਾਣਿਆਂ ਨੂੰ ਵਿਸ਼ਵ ਭਰ ਵਿਚ ਮੌਜੂਦਾ ਪੇਟ੍ਰੋ ਕੈਮੀਕਲ ਆਦਿ ਵਿੱਚੋਂ ਮੁਨਾਫ਼ਾ ਘੱਟ ਤੇ ਇਨ੍ਹਾਂ ਦੇ ਹੌਲੀ-ਹੌਲੀ ਬੰਦ ਹੋਣ ਦਾ ਅਹਿਸਾਸ ਹੋਣ ਲੱਗਾ ਤਾਂ ਇਹਨਾਂ ਦਾ ਧਿਆਣ ਖੇਤੀਬਾੜੀ ਵੱਲ ਹੋ ਗਿਆ, ਇਸ ਸੋਚ ਨੂੰ ਮੁੱਖ ਰੱਖਦੇ ਹੋਏ ਇਹਨਾਂ ਲੋਕਾਂ ਨੇ ਵੱਡੀ ਪੱਧਰ ‘ਤੇ ਜ਼ਮੀਨਾਂ ਨੂੰ ਖਰੀਦਨਾ ਸ਼ੁਰੂ ਕਰ ਦਿੱਤਾ ਹੈ। ਅਮਰੀਕਾ ਦੀ ਇਕ ਕੰਪਨੀ ਬਿਲ ਗੇਟਸ ਨੇ ਢਾਈ ਲੱਖ ਏਕੜ ਖੇਤੀ ਯੋਗ ਜ਼ਮੀਨ ਵੀ ਖਰੀਦ ਰੱਖੀ ਹੈ ਅਤੇ ਇਸੇ ਤਰ੍ਹਾਂ ਭਾਰਤ ਦੇ ਵੱਡੇ ਵੱਡੇ ਉਦਯੋਗਪਤੀ ਵੀ ਦੇਸ਼ ਅੰਦਰ ਜ਼ਮੀਨਾਂ ਖਰੀਦ ਰਹੇ ਹਨ ਤੇ ਜ਼ਮੀਨਾਂ ਨੂੰ ਸਿੱਧੇ ਤੇ ਅਸਿੱਧੇ ਤਰੀਕਿਆਂ ਨਾਲ ਗ੍ਰਹਿਣ ਕਰਨ ਦੀਆਂ ਕੋਸ਼ਿਸ਼ਾਂ ਕਰ ਰਹੇ ਹਨ । ਇਹਨਾਂ ਕਾਰਪੋਰੇਟ ਘਰਾਣਿਆਂ ਦੀ ਇਹ ਸੋਚ ਬਿਲਕੁਲ ਠੀਕ ਅਤੇ ਸਹੀ ਹੈ ਕਿਉਂਕਿ ਖੇਤੀਬਾੜੀ ਦਾ ਧੰਦਾ ਕਦੇ ਵੀ ਹੋਰ ਕਿੱਤਿਆ ਵਾਂਗ ਖਤਮ ਨਹੀਂ ਹੋ ਸਕਦਾ । ਮਨੁੱਖ ਦੇ ਜ਼ਿੰਦਾ ਰਹਿਣ ਲਈ ਖਾਣਾ ਜ਼ਰੂਰੀ ਹੈ ਅਤੇ ਖਾਣ ਪੀਣ ਵਾਲੀਆਂ ਸਾਰੀਆਂ ਵਸਤਾਂ ਜਮੀਨ ਵਿਚੋ ਹੀ ਪੈਦਾ ਹੁੰਦੀਆਂ ਹਨ ਅਤੇ ਵਧਦੀ ਆਬਾਦੀ ਦੇ ਨਾਲ ਇਹ ਵੀ ਮੰਗ ਵਧਦੀ ਜਾਵੇਗੀ ।
ਇਸ ਪੱਖ ਨੂੰ ਧਿਆਨ ਵਿੱਚ ਰੱਖਦੇ ਹੋਏ ਲੇਖਕ ਗੁਰਬਖਸ਼ ਸਿੰਘ ਸੈਣੀ ਦੀ ਕਿਤਾਬ ਕਿਸਾਨੀ ਸੰਘਰਸ਼ ਨੂੰ ਲੈਕੇ ਜ਼ਿੰਦਗੀਆਂ ਬਾਤਾਂ ਪਾਉਂਦੀ ਹੈ ।
ਇਸ ਕਿਤਾਬ ਵਿੱਚ 645 ਈਸਵੀ ਤੋਂ ਤੋਂ ਲੈ ਕੇ ਹੁਣ ਤੱਕ ਮਤਲਬ ਨੂੰ ਲੈ ਕੇ ਖੇਤੀਬਾੜੀ ਕਾਨੂੰਨਾਂ ਨੂੰ ਲੈਕੇ ਹੋਏ ਤੇ ਹੋ ਰਹੇ ਕਿਸਾਨੀ ਸੰਘਰਸ਼ ਉਜਾਗਰ ਕੀਤੇ ਹਨ । ਅੱਜ ਚੰਡੀਗੜ੍ਹ ਸਥਿਤ ਸੈਣੀ ਭਵਨ ਵਿਖੇ ਕਿਤਾਬ ਲੋਕ ਅਰਪਣ ਕੀਤੀ ਗਈ।
ਸੀਨੀਅਰ ਪੱਤਰਕਾਰ ਤੇ ਲੇਖਕ ਜਗਤਾਰ ਸਿੰਘ ਭੁੱਲਰ, ਅਵਤਾਰ ਸਿੰਘ ਮਹਿਤਪੁਰੀ ਚੀਫ ਐਡੀਟਰ “ਸੈਣੀ ਦੁਨੀਆਂ “, ਰਾਜੇਸ਼ ਕੁਮਾਰ ਪ੍ਰਬੰਧਕ ਸੈਣੀ ਭਵਨ, ਹਰਵਿੰਦਰ ਕੌਰ ਅਤੇ ਸਰਦਾਰ ਜੈ ਸਿੰਘ ਵਲੋਂ ਕਿਤਾਬ ਰਿਲੀਜ਼ ਕੀਤੀ ਗਈ।
ਲੇਖਕ ਗੁਰਬਖਸ਼ ਸਿੰਘ ਸੈਣੀ ਦੀ ਇਹ 14 ਵੀਂ ਕਿਤਾਬ ਹੈ ਜੋ ਪਾਠਕਾਂ ਨੂੰ ਸਮਰਪਿਤ ਹੈ । ਲੇਖਕ ਨੇ ਦੱਸਿਆ ਕਿ ਕਿਸਾਨੀ ਕਿਵੇਂ ਇਕ ਆਮ ਕਿਸਾਨ ਲਈ ਔਖੀ ਹੁੰਦੀ ਰਹੀ ਅਤੇ ਇਕ ਵਪਾਰੀ ਲਈ ਕਿਵੇਂ ਵਪਾਰਕ ਬਣਦੀ ਗਈ, ਇਹ ਸਭ ਕੁਝ ਬਿਰਤਾਂਤ ਕੀਤਾ ਗਿਆ ਹੈ।