ਜਲੰਧਰ, 6 ਨਵੰਬਰ (ਲਵਲੀ ਨਾਰੰਗ) – ਜਲੰਧਰ ਵਿਚ ਅੱਜ ਪੁਲਿਸ ਨੇ ਵੱਡੀ ਸਫਲਤਾ ਕਰਕੇ ਰਣਜੀਤ ਸਿੰਘ ਉਰਫ ਪੰਗਾ ਬਾਬਾ, ਨਰਿੰਦਰਜੀਤ ਸਿੰਘ, ਅਵਤਾਰ ਸਿੰਘ ਅਤੇ ਸੁਖਵਿੰਦਰ ਸਿੰਘ ਉਰਫਾ ਸੁੱਖਾ ਨੂੰ ਗ੍ਰਿਫਤਾਰ ਕਰਕੇ ਇਨ੍ਹਾਂ ਦੇ ਕਬਜੇ ਵਿਚੋਂ ਜਾਅਲੀ ਨੰਬਰੀ ਕਾਰ ਆਲਟੋ, ਰਿਵਾਲਵਰ 32 ਬੋਰ ਸਮੇਤ 11 ਰੌਂਦ 30 ਸਪਰਿੰਗ ਫੀਲਡ ਗੰਨ ਸਮੇਤ 04 ਰੌਂਦ ਅਤੇ ਏਅਰ ਪਿਸਟਲ ਸਮੇਤ ਪਟਾ ਰੋਂਦਾਵਾਲਾ ਬਰਾਮਦ ਕੀਤੇ ਹਨ|
ਤਫਤੀਸ ਵਿਚ ਇਹ ਗੱਲ ਸਾਹਮਣੇ ਆਈ ਹੈ ਕਿ ਵਿਦੇਸ਼ ਹਾਲੈਂਡ ਵਿਚ ਰਹਿੰਦੇ ਗੁਰਵਿੰਦਰ ਸਿੰਘ ਉਰਫ ਟੀਟੂ ਪੁੱਤਰ ਅਵਤਾਰ ਸਿੰਘ ਵਾਸੀ ਲਿਧੜਾ ਹਾਲ ਵਾਸੀ ਹਾਲੈਂਡ ਜੋ ਕਿ ਗੈਂਗਸਟਰ ਸੁਰਜੀਤ ਸਿੰਘ ਉਰਫ ਸੋਨੂੰ ਬਾਬਾ ਦਾ ਭਰਾ ਹੈ ਜੋ ਕਿ ਸੁਖਾ ਕਾਹਲਵਾਂ ਕਤਲ ਕੇਸ ਵਿਚ ਇਸ ਕਤਲ ਜੇਲ ਵਿਚ ਹੈ ਨੇ ਪਿੰਡ ਸੋਸਨ ਦੇ ਬਲਜਿੰਦਰ ਸਿੰਘ ਉਰਫ ਬੰਟੀ ਜੋ ਕਿ ਇਸ ਵਕਤ ਹਾਲੈਂਡ ਵਿਚ ਹੈ ਤੇ 50 ਲੱਖ ਰੁਪਏ ਦੀ ਫਰੌਤੀ ਹਾਸਲ ਕਰਕੇ ਸਾਬਕਾ ਸਰਪੰਚ ਹਰਭਜਨ ਸਿੰਘ ਵਾਸੀ ਪਿੰਡ ਸੋਸਨ ਥਾਣਾ ਸਦਰ ਮੋਗਾ ਜੋ ਕਿ ਬਲਾਕ ਕਾਂਗਰਸ ਕਮੇਟੀ ਦਾ ਪ੍ਰਧਾਨ ਹੈ, ਨੂੰ ਕਤਲ ਕਰਨ ਦੀ ਯੋਜਨਾ ਬਣਾਈ ਗਯੀ ਸੀ| ਇਸ ਮਕਸਦ ਲਈ ਰਣਜੀਤ ਬਾਬਾ ਅਤੇ ਪ੍ਰਵਾਸੀ ਕ੍ਰਿਸਨਾ (ਜੋ ਹੁਣ ਜੇਲ ਵਿਚ ਹੈ) ਅਤੇ ਸ਼ੇਰਾ ਵਾਸੀ ਅੰਮ੍ਰਿਤਸਰ ਨਾਲ ਮਿਲ ਕੇ ਰੈਕੀ ਕੀਤੀ ਗਈ ਸੀ| ਇਸ ਵਾਰਦਾਤ ਨੂੰ ਅੰਜਾਮ ਦੇਣ ਲਈ ਅਵਤਾਰ ਸਿੰਘ ਵਾਸੀ ਬਟਾਲਾ ਵਲੋਂ ਆਪਣਾ ਲਾਇਸੰਸੀ ਰਿਵਾਲਵਰ ਦੇਣ ਦੀ ਸਹਿਮਤੀ ਦਿੱਤੀ ਸੀ| ਇਥੇ ਇਹ ਗੱਲ ਵਰਣਨਯੋਗ ਹੈ ਕਿ ਹਰਭਜਨ ਸਿੰਘ ਅਤੇ ਬਲਜਿੰਦਰ ਸਿੰਘ ਉਰਫ ਬੰਟੀ ਦੇ ਪਰਿਵਾਰ ਦੀ ਪੁਰਾਣੀ ਦੁਸਮਣੀ ਚੱਲ ਰਹੀ ਹੈ|
ਤਫਤੀਸ ਦੌਰਾਨ ਇਹ ਵੀ ਗੱਲ ਸਾਹਮਣੇ ਆਈ ਹੈ ਕਿ ਵਿਦੇਸ਼ ਹਾਲੈਂਡ ਵਿਚ ਰਹਿੰਦੇ ਉਕਤ ਗੁਰਵਿੰਦਰ ਸਿੰਘ ਉਰਫ ਟੀਟੂ ਪੁੱਤਰ ਅਵਤਾਰ ਸਿੰਘ ਵਾਸੀ ਲਿਧੜਾ ਹਾਲ ਵਾਸੀ ਹਾਲੈਂਡ ਵੱਲੋਂ ਹਾਲੈਂਡ ਤੋਂ ਭਾਰਤ ਆਏ ਗਗਨਦੀਪ ਸਿੰਘ ਪੁੱਤਰ ਸਰਵਰਨ ਸਿੰਘ ਵਾਸੀ ਰਿਸੀਕੇਸ ਨੂੰ ਮਾਰਨ ਨੂੰ 50-50 ਲੱਖ ਰੁਪਏ ਦੀ ਸੁਪਾਰੀ ਲਈ ਸੀ| ਇਸ ਕੰਮ ਲਈ ਰਣਜੀਤ ਬਾਬਾ, ਸੁਖਾ, ਲਾਡਾ, ਕ੍ਰਿਸ਼ਨਾ ਅਤੇ ਸ਼ੇਰਾ ਵਾਸੀ ਅੰਮ੍ਰਿਤਸਰ ਨੂੰ ਤਿਆਰ ਕੀਤਾ ਗਿਆ ਸੀ| ਪਰ ਗਗਨਦੀਪ ਸਿੰਘ ਨੂੰ ਸ਼ੱਕ ਪੈਣ ਤੇ ਉਹ ਹਾਲੈਡ ਵਾਪਸ ਚਲਾ ਗਿਆ| ਹੁਣ ਇਹ ਵੀ ਪਤਾ ਲੱਗਾ ਹੈ ਕਿ ਗਗਨਦੀਪ ਡਰਦਾ ਹਾਲੈਂਡ ਛੱਡ ਕੇ ਕਿਸੇ ਹੋਰ ਦੇਸ ਚਲਾ ਗਿਆ ਹੈ|
ਰਣਜੀਤ ਬਾਬਾ ਆਪਣੀ ਸੱਸ ਦੇ ਕਤਲ ਦੇ ਕੇਸ ਸਾਲ 2008 ਥਾਣਾ ਮਕਸੂਦਾ ਵਿਚ 7 ਸਾਲ ਜੇਲ੍ਹ ਵਿਚ ਰਿਹਾ ਹੈ ਅਤੇ ਇਸ ਦੇ ਖਿਲਾਫ ਅੱਖਾਂ ਵਿਚ ਮਿਰਚਾਂ ਪਾ ਕੇ ਲੁੱਟ ਖੋਹ ਕਰਨ ਦੀ ਥਾਣਾ ਡਵੀ ਨੰਬਰ 7 ਵਿਚ ਪੈਂਡਿੰਗ ਹੈ| ਸੁਖਾ ਉਤੇ ਭੁੱਕੀ ਤਸਕਰੀ ਦਾ, ਲਾਡੇ ਉਤੇ ਕਤਲ ਦਾ ਕੇਸ ਥਾਣਾ ਡਵੀ ਨੰਬਰ 8 ਦਰਜ ਰਜਿਸਟਰ ਹੈ| ਇਨ੍ਹਾਂ ਪਾਸੋਂ ਹੋਰ ਤਫਤੀਸ ਜਾਰੀ ਹੈ|