ਲੁਧਿਆਣਾ – ਸਿਵਲ ਹਸਪਤਾਲ ‘ਚ ਲੱਗੀ ਅੱਗ
ਚੰਡੀਗੜ੍ਹ, 8ਅਪ੍ਰੈਲ(ਵਿਸ਼ਵ ਵਾਰਤਾ)ਲੁਧਿਆਣਾ ‘ਚ ਦੇਰ ਰਾਤ ਸਿਵਲ ਹਸਪਤਾਲ ‘ਚ ਬਣੇ ਆਕਸੀਜਨ ਪਲਾਂਟ ਦੇ ਇਲੈਕਟ੍ਰਿਕ ਪੈਨਲ ‘ਚ ਸਪਾਰਕਿੰਗ ਕਾਰਨ ਭਿਆਨਕ ਅੱਗ ਲੱਗ ਗਈ। ਪੈਨਲ ਬੁਰੀ ਤਰ੍ਹਾਂ ਸੜ ਕੇ ਸੁਆਹ ਹੋ ਗਿਆ। ਆਸ-ਪਾਸ ਘੁੰਮ ਰਹੇ ਲੋਕਾਂ ਨੇ ਅੱਗ ਦੀਆਂ ਲਪਟਾਂ ਦੇਖ ਕੇ ਹਸਪਤਾਲ ਪ੍ਰਸ਼ਾਸਨ ਨੂੰ ਸੂਚਿਤ ਕੀਤਾ। ਹਸਪਤਾਲ ਦਾ ਸਟਾਫ਼ ਅਤੇ ਬਿਜਲੀ ਕਰਮਚਾਰੀ ਮੌਕੇ ‘ਤੇ ਪਹੁੰਚੇ। ਜਿਨ੍ਹਾਂ ਨੇ ਕਾਫੀ ਦੇਰ ਤੱਕ ਅੱਗ ਬੁਝਾਊ ਯੰਤਰਾਂ ਨਾਲ ਅੱਗ ਬੁਝਾਉਣ ਦੀ ਕੋਸ਼ਿਸ਼ ਕੀਤੀ। ਜਿਸ ਤੋਂ ਬਾਅਦ ਅੱਗ ਤੇ ਕਾਬੂ ਪਾਇਆ ਗਿਆ। ਪੈਨਲ ਸੜ ਜਾਣ ਕਾਰਨ ਆਕਸੀਜਨ ਪਲਾਂਟ ਵੀ ਕੁਝ ਸਮੇਂ ਲਈ ਬੰਦ ਰਿਹਾ। ਬਿਜਲੀ ਮੁਲਾਜ਼ਮਾਂ ਨੇ ਦੇਰ ਰਾਤ ਮੌਕੇ ਦਾ ਮੁਆਇਨਾ ਕੀਤਾ।