ਲੁਧਿਆਣਾ ਬੰਬ ਧਮਾਕਾ-ਸੁਖਬੀਰ ਬਾਦਲ ਦੀ ਖੰਨਾ ਰੈਲੀ ਵਿੱਚ ਵੀ ਨਜ਼ਰ ਆਇਆ ਸੀ ਦੋਸ਼ੀ ਗਗਨਦੀਪ ਸਿੰਘ
ਚੰਡੀਗੜ,1 ਜਨਵਰੀ (ਵਿਸ਼ਵ ਵਾਰਤਾ)- ਲੁਧਿਆਣਾ ਕੋਰਟ ਕੰਪਲੈਕਸ ਵਿੱਚ ਹੋਏ ਬੰਬ ਧਮਾਕੇ ਨਾਲ ਜੁੜੀ ਵੱਡੀ ਖਬਰ ਸਾਹਮਣੇ ਆ ਰਹੀ ਹੈ। ਖਬਰਾਂ ਮੁਤਾਬਕ 4 ਦਸੰਬਰ ਨੂੰ ਸੁਖਬੀਰ ਬਾਦਲ ਦੀ ਖੰਨਾ ਵਿਖੇ ਹੋਈ ਰੈਲੀ ਵਿੱਚ ਦੋਸ਼ੀ ਗਗਨਦੀਪ ਸਿੰਘ ਨਜ਼ਰ ਆਇਆ ਸੀ। ਇਸ ਰੈਲੀ ਵਿੱਚ ਉਸਦੀ ਮਹਿਲਾ ਮਿੱਤਰ ਕਮਲਜੀਤ ਕੌਰ ਡਿਊਟੀ ‘ਤੇ ਤੈਨਾਤ ਸੀ। ਦੱਸ ਦਈਏ ਕਿ ਗਗਨਦੀਪ ਸਿੰਘ ਖੁਦ ਵੀ ਪੁਲਿਸ ਦਾ ਮੁਲਾਜ਼ਮ ਰਹਿ ਚੁੱਕਾ ਸੀ,ਜਿਸਦੇ ਚੱਲਦਿਆਂ ਉਸਦੀ ਪੁਲਿਸ ਵਿਭਾਗ ਵਿੱਚ ਚੰਗੀ ਜਾਣ ਪਹਿਚਾਣ ਸੀ। ਉਸਦੀ ਮਹਿਲਾ ਮਿੱਤਰ ਜੋ ਕਿ,ਖੰਨਾ ਵਿੱਚ ਹੀ ਐਸਐਸਪੀ ਦਫਤਰ ਵਿੱਚ ਰੀਡਰ ਹੈ, ਨੂੰ ਵੀ ਬੀਤੇ ਕੱਲ੍ਹ ਡੀਊਟੀ ਤੋਂ ਮੁਅੱਤਲ ਕਰ ਦਿੱਤਾ ਗਿਆ ਸੀ।