ਲੁਧਿਆਣਾ-ਖਰੜ ਹਾਈਵੇ ‘ਤੇ ਮਰੀ ਹੋਈ ਗਾਂ ਨਾਲ ਟਕਰਾਉਣ ਤੋਂ ਬਾਅਦ ਪਲਟੀ ਕਾਰ,ਚੀਫ ਇੰਜੀਨੀਅਰ ਦੀ ਮੌਤ
ਚੰਡੀਗੜ੍ਹ 16 ਜਨਵਰੀ(ਵਿਸ਼ਵ ਵਾਰਤਾ)- ਬੀਤੀ ਰਾਤ ਸਮਰਾਲਾ ਨੇੜੇ ਲੁਧਿਆਣਾ-ਖਰੜ ਨੈਸ਼ਨਲ ਹਾਈਵੇ ‘ਤੇ ਦੇਰ ਰਾਤ ਇੱਕ ਕਾਰ ਇੱਕ ਮਰੀ ਹੋਈ ਗਾਂ ਨਾਲ ਟਕਰਾ ਗਈ। ਜਿਸ ਕਾਰਨ ਕਾਰ ਹਾਈਵੇਅ ‘ਤੇ ਕਈ ਵਾਰ ਪਲਟੀ । ਆਸਪਾਸ ਦੇ ਲੋਕਾਂ ਨੇ ਤੁਰੰਤ ਕਾਰ ਚਾਲਕ ਨੂੰ ਬਾਹਰ ਕੱਢਿਆ। ਡਰਾਇਵਰ ਦੀ ਹਸਪਤਾਲ ਲਿਜਾਂਦੇ ਸਮੇਂ ਰਸਤੇ ਵਿਚ ਹੀ ਉਸ ਦੀ ਮੌਤ ਹੋ ਗਈ। ਮ੍ਰਿਤਕ ਦੀ ਪਛਾਣ ਅਮਰਿੰਦਰਪਾਲ ਸਿੰਘ ਦਿਲਾਵਰੀ ਵਜੋਂ ਹੋਈ ਹੈ। ਉਹ ਬੁੱਢਾ ਸ਼ੂਗਰ ਮਿੱਲ ਵਿੱਚ ਚੀਫ਼ ਇੰਜੀਨੀਅਰ ਵਜੋਂ ਤੈਨਾਤ ਸੀ।