ਲੁਟੇਰਿਆਂ ਤੋਂ ਬਰਾਮਦ 127 ਮੋਬਾਈਲ ਫੋਨ ਪੁਲਿਸ ਨੇ ਮਾਲਕਾਂ ਨੂੰ ਕੀਤੇ ਵਾਪਸ
ਫ਼ਿਰੋਜ਼ਪੁਰ, 29 ਜੁਲਾਈ(ਵਿਸ਼ਵ ਵਾਰਤਾ)- ਐਸਐਸਪੀ ਫ਼ਿਰੋਜ਼ਪੁਰ ਭਾਗੀਰਥ ਸਿੰਘ ਮੀਨਾ ਨੇ ਅੱਜ ਪੁਲਿਸ ਲਾਈਨਜ਼ ਵਿਖੇ ਇੱਕ ਕੈਂਪ ਦਾ ਆਯੋਜਨ ਕਰਦਿਆਂ 127 ਵਿਅਕਤੀਆਂ ਨੂੰ ਮੋਬਾਈਲ ਫੋਨ ਦਿੱਤੇ ਅਤੇ ਦੱਸਿਆ ਕਿ ਇਹ ਉਹ ਫੋਨ ਹਨ ਜੋਂ ਜਾਂ ਤਾਂ ਉਨ੍ਹਾਂ ਕੋਲੋਂ ਖੋਹ ਲਏ ਗਏ ਸਨ ਜਾਂ ਉਨ੍ਹਾਂ ਤੋਂ ਗੁਆਚ ਗਏ ਸਨ। ਉਨ੍ਹਾਂ ਕਿਹਾ ਕਿ ਫਿਰੋਜ਼ਪੁਰ ਜ਼ਿਲ੍ਹਾ ਪੁਲਿਸ ਨੂੰ 185 ਬੇਨਤੀਆਂ ਪ੍ਰਾਪਤ ਹੋਈਆਂ ਸਨ, ਜਿਨ੍ਹਾਂ ਵਿਚੋਂ ਪੁਲਿਸ ਨੇ 127 ਫੋਨ ਟਰੇਸ ਕਰਕੇ ਬਰਾਮਦ ਕੀਤੇ ਸਨ ਅਤੇ ਅੱਜ ਉਹ ਉਨ੍ਹਾਂ ਦੇ ਮਾਲਕਾਂ ਨੂੰ ਸੌਂਪ ਦਿੱਤੇ ਹਨ। ਐਸਐਸਪੀ ਨੇ ਦੱਸਿਆ ਕਿ 16 ਮਾਰਚ ਨੂੰ ਵੀ ਉਸਨੇ 103 ਮੋਬਾਈਲ ਫੋਨ ਬਰਾਮਦ ਕੀਤੇ ਸਨ ਅਤੇ ਮਾਲਕਾਂ ਨੂੰ ਦੇ ਦਿੱਤੇ ਹਨ ਅਤੇ ਉਹ ਇਹ ਯਤਨ ਅੱਗੇ ਵੀ ਜਾਰੀ ਰੱਖਣਗੇ। ਭਾਗੀਰਥ ਸਿੰਘ ਮੀਨਾ ਨੇ ਦੱਸਿਆ ਕਿ ਜਦੋਂ ਉਸਨੇ ਐਸਐਸਪੀ ਦਾ ਅਹੁਦਾ ਸੰਭਾਲਿਆ ਤਾਂ ਇਹ ਉਨ੍ਹਾਂ ਦਾ ਪਹਿਲਾ ਟੀਚਾ ਸੀ ਕਿ ਜਿਨ੍ਹਾਂ ਲੋਕਾਂ ਦੇ ਮੋਬਾਈਲ ਫੌਨ ਲੁਟੇਰਿਆਂ ਦੁਆਰਾ ਖੋਹੇ ਜਾਂਦੇ ਹਨ ਜਾਂ ਗੁੰਮ ਹੋਏ ਹਨ ,ਉਨ੍ਹਾਂ ਨੂੰ ਮਾਲਕਾਂ ਤੱਕ ਜ਼ਰੂਰ ਪਹੁੰਚਾਏ ਜਾਣ,ਅਤੇ ਇਸ ਮੁਹਿੰਮ ਨੂੰ ਜਾਰੀ ਰੱਖਦੇ ਹੋਏ, ਉਨ੍ਹਾਂ ਨੇ ਲੋਕਾਂ ਦੇ 230 ਮੋਬਾਈਲ ਫੋਨ 6 ਮਹੀਨਿਆਂ ਵਿੱਚ ਉਨ੍ਹਾਂ ਨੂੰ ਲੱਭ ਲਏ ਹਨ ਅਤੇ ਇਸਦਾ ਸਿਹਰਾ ਤਕਨੀਕੀ ਵਿੰਗ ਦੇ ਇੰਚਾਰਜ ਈਐਸਆਈ ਗੁਰਦੇਵ ਸਿੰਘ ਅਤੇ ਉਹਨਾਂ ਦੇ ਸਾਥੀ ਕਰਮਚਾਰੀਆਂ ਨੂੰ ਜਾਂਦਾ ਹੈ। ਉਨ੍ਹਾਂ ਦੱਸਿਆ ਕਿ ਫਿਰੋਜ਼ਪੁਰ ਸ਼ਹਿਰੀ ਅਤੇ ਦਿਹਾਤੀ ਖੇਤਰਾਂ ਵਿੱਚ, ਪੁਲਿਸ ਵੱਲੋਂ ਸ਼ਰਾਰਤੀ ਅਤੇ ਸਮਾਜ ਵਿਰੋਧੀ ਅਨਸਰਾਂ ‘ਤੇ ਬਾਰੀਕੀ ਨਾਲ ਨਜ਼ਰ ਰੱਖੀ ਜਾ ਰਹੀ ਹੈ ਅਤੇ ਪੀਸੀਆਰ ਸਟਾਫ ਵੱਲੋਂ ਹਰ ਰੋਜ਼ ਮੋਟਰਸਾਈਕਲਾਂ’ ਤੇ ਗਸ਼ਤ ਕੀਤੀ ਜਾ ਰਹੀ ਹੈ ਅਤੇ ਖੇਤਰ ਵਿੱਚ ਵਿਸ਼ੇਸ਼ ਨਾਕਾਬੰਦੀ ਕਰਵਾ ਕੇ ਵਾਹਨਾਂ ਦੀ ਬਾਰੀਕੀ ਨਾਲ ਜਾਂਚ ਕੀਤੀ ਜਾ ਰਹੀ ਹੈ। ਕਿ ਜੇ ਕੋਈ ਵਿਅਕਤੀ ਸਮਾਜ ਵਿਰੋਧੀ ਅਨਸਰਾਂ ਬਾਰੇ ਕੋਈ ਜਾਣਕਾਰੀ ਦੇਣਾ ਚਾਹੁੰਦਾ ਹੈ, ਤਾਂ ਉਹ ਕਿਸੇ ਵੀ ਸਮੇਂ ਉਹਨਾਂ ਨੂੰ ਕਾਲ ਕਰਕੇ ਜਾਂ ਉਹਨਾਂ ਨੂੰ ਨਿੱਜੀ ਤੌਰ ਤੇ ਮਿਲ ਕੇ ਜਾਣਕਾਰੀ ਦੇ ਸਕਦਾ ਹੈ।