ਲਾਲ ਕਿਲ੍ਹੇ ਤੇ ਝੰਡਾ ਲਹਿਰਾਉਣ ਵਾਲੇ ਦੀ ਹੋਈ ਪਹਿਚਾਣ
ਤਰਨਤਾਰਨ ਦਾ ਹੈ ਰਹਿਣ ਵਾਲਾ
ਕਿਸੇ ਖਾਲਿਸਤਾਨੀ ਜੱਥੇਬੰਦੀ ਨਾਲ ਨਹੀਂ ਹੈ ਉਸਦਾ ਸੰਬੰਧ -ਪਰਿਵਾਰ ਨੇ ਦਿੱਤਾ ਸਪਸ਼ਟੀਕਰਨ
ਚੰਡੀਗੜ੍ਹ, 27ਜਨਵਰੀ(ਵਿਸ਼ਵ ਵਾਰਤਾ)- ਕੱਲ੍ਹ 26ਜਨਵਰੀ ਨੂੰ ਲਾਲ ਕਿਲ੍ਹੇ ਤੇ ਕੇਸਰੀ ਤੇ ਕਿਸਾਨੀ ਝੰਡਾ ਲਹਿਰਾਉਣ ਵਾਲੇ ਦਾ ਪਤਾ ਲੱਗਾ ਗਿਆ ਹੈ ਕਿ ਉਹ ਜ਼ਿਲ੍ਹਾ ਤਰਨਤਾਰਨ ਦਾ 20ਸਾਲਾਂ ਨੌਜਵਾਨ ਜੁਗਰਾਜ ਸਿੰਘ ਹੈ। ਉਸਦੇ ਪਰਿਵਾਰ ਵਾਲਿਆਂ ਨੇ ਸਪਸ਼ਟੀਕਰਨ ਦਿੰਦਿਆਂ ਕਿਹਾ ਹੈ ਕਿ ਜੁਗਰਾਜ ਸਿੰਘ ਦਾ ਕਿਸੇ ਵੀ ਖਾਲਿਸਤਾਨੀ ਜੱਥੇਬੰਦੀ ਨਾਲ ਸੰਬੰਧ ਨਹੀਂ ਹੈ। ਉਹ ਤਾਂ ਹੋਰਨਾਂ ਨੌਜਵਾਨ ਕਿਸਾਨਾਂ ਵਾਂਗ ਚੱਲ ਰਹੇ ਅੰਦੋਲਨ ਵਿੱਚ ਹਿੱਸਾ ਲੈਣ ਗਿਆ ਸੀ।