ਖਡੂਰ ਸਾਹਿਬ 22 ਮਈ (ਵਿਸ਼ਵ ਵਾਰਤਾ)-ਆਮ ਆਦਮੀ ਪਾਰਟੀ ਵੱਲੋਂ ਅੱਜ ਹਲਕਾ ਖਡੂਰ ਸਾਹਿਬ ਵਿੱਚ ਇੱਕ ਰੋਡ ਸ਼ੋ ਕੱਢਿਆ ਗਿਆ ਜਿਸ ਰੋਡ ਸ਼ੋ ਦੀ ਸ਼ੁਰੂਆਤ ਗੁਰੂ ਨਗਰੀ ਗੋਇੰਦਵਾਲ ਸਾਹਿਬ ਤੋ ਹੋਈ ਗੋਇੰਦਵਾਲ ਸਾਹਿਬ ਵਿਖੇ ਘੱਟੋ ਘੱਟ ਤੋਂ ਲੈ ਕੇ 500 -600 ਗੱਡੀ ਦਾ ਇਕੱਠ ਕੀਤਾ ਗਿਆ ਇਹ ਇਕੱਠ ਇੱਕ ਕਾਫਲੇ ਦੇ ਰੂਪ ਵਿੱਚ ਗੋਇੰਦਵਾਲ ਸਾਹਿਬ ਤੋਂ ਖਡੂਰ ਸਾਹਿਬ ਤੋ ਵਾਇਆ ਖਵਾਸਪੁਰ ਹੁੰਦੇ ਹੋਏ ਫਤਿਹਾਬਾਦ ਤੋਂ ਭੈਲ ਢਾਏ ਵਾਲੇ ਤੋਂ ਜੌਹਲ ਢਾਏ ਵਾਲਾ ਤੋਂ ਮੁੰਡਾ ਪਿੰਡ ਘੜਕਾ ਹੁੰਦੇ ਹੋਏ ਚੋਹਲਾ ਸਾਹਿਬ ਤੋਂ ਬਾਅਦ ਵੱਖ ਵਖ ਪਿੰਡਾਂ ਚ ਹੁੰਦੇ ਹੋਏ ਪਿੱਦੀ ਸਮਾਪਤ ਕੀਤਾ ਗਿਆ ਇਸ ਕਾਫਲੇ ਦੀ ਰਹਿਨੁਮਾਈ ਹਲਕਾ ਵਿਧਾਇਕ ਮਨਜਿੰਦਰ ਸਿੰਘ ਲਾਲਪੁਰਾ ਅਤੇ ਉਮੀਦਵਾਰ ਲਾਲਜੀਤ ਸਿੰਘ ਭੁੱਲਰ ਵੱਲੋਂ ਕੀਤੀ ਗਈ ਜਿਸ ਵਿੱਚ ਮਨਜਿੰਦਰ ਸਿੰਘ ਲਾਲਪੁਰਾ ਦੀ ਧਰਮ ਪਤਨੀ ਬੀਬੀ ਅਮਨਦੀਪ ਕੌਰ ਚੇਅਰਮੈਨ ਗੁਰਦੇਵ ਸਿੰਘ ਲਾਖਨਾ ਚੇਅਰਮੈਨ ਰਣਜੀਤ ਸਿੰਘ ਚੀਮਾ ਚੇਅਰਮੈਨ ਗੁਰਵਿੰਦਰ ਸਿੰਘ ਬਹਿੜਵਾਲ ਚੇਅਰਮੈਨ ਰਜਿੰਦਰ ਸਿੰਘ ਉਸਮਾ ਡਾਇਰੈਕਟਰ ਸੇਵਕਪਾਲ ਸਿੰਘ ਝੰਡੇਰ ਮਹਾਂਪੁਰਖਾਂ ਡਾਰੈਕਟਰ ਮੈਡਮ ਅੰਜੂ ਵਰਮਾ ਹਰਪ੍ਰੀਤ ਸਿੰਘ ਧੁੰਨਾ ਡਾਰੈਕਟਰ ਨੇ ਕਿਹਾ ਕਿ ਇਹ ਰੋਡ ਸ਼ੋਅ ਐਮ ਐਲ ਏ ਮਨਜਿੰਦਰ ਸਿੰਘ ਲਾਲਪੁਰਾ ਵੱਲੋਂ ਆਪਣੀਆਂ ਗੱਡੀਆਂ ਨਾਲ ਪਹੁੰਚੀਆਂ ਸੰਗਤਾਂ ਦਾ ਤਹਿ ਦਿਲੋਂ ਧੰਨਵਾਦ ਕੀਤਾ ਉਹਨਾਂ ਕਿਹਾ ਕਿ ਆਮ ਆਦਮੀ ਪਾਰਟੀ ਦੇ ਉਮੀਦਵਾਰ ਲਾਲਜੀਤ ਸਿੰਘ ਭੁੱਲਰ ਬਹੁਤ ਹੀ ਵਧੀਆ ਅਤੇ ਹਰ ਦਿਲ ਅਜ਼ੀਜ਼ ਚਿਹਰਾ ਹਨ ਲਾਲਜੀਤ ਵੱਲੋਂ ਹੜ ਪ੍ਰਭਾਵਿਤ ਖੇਤਰ ਵਿੱਚ ਕੀਤੇ ਕੰਮ ਦੀ ਸਲਾਘਾ ਕਰਦਿਆਂ ਕਿਹਾ ਕਿ ਆਪਣੇ ਕੋਲੋਂ ਲੱਖਾਂ ਰੁਪਇਆ ਖਰਚ ਕਰਕੇ ਲੋਕਾਂ ਲਈ ਵਿਸ਼ੇਸ਼ ਪ੍ਰਬੰਧ ਕੀਤੇ ਸਨ ਅਤੇ ਮੌਜੂਦਾ ਐਮਐਲਏ ਹੁੰਦੇ ਹੋਏ ਆਪਣੇ 60 ਦਿਨ ਦੇ ਕਾਰਜਕਰਾਲ ਦੌਰਾਨ ਦਿਨ ਰਾਤ ਉੱਥੇ ਲੋਕਾਂ ਦੀ ਸੇਵਾ ਕੀਤੀ ਗਈ ਉਹਨਾਂ ਕਿਹਾ ਕਿ ਐਮਐਲਏ ਬਣਨ ਤੋਂ ਪਹਿਲਾਂ ਤੋਂ ਵੀ ਕਰੋਨਾ ਕਾਲ ਦੌਰਾਨ ਲਾਲਜੀਤ ਸਿੰਘ ਭੁੱਲਰ ਨੇ ਆਪਣੇ ਦਰਿਆ ਦਿਲ ਹੋਣ ਦਾ ਸਬੂਤ ਦਿੱਤਾ ਸੀ ਉਹਨਾਂ ਵੱਲੋਂ ਕਰੋਨਾ ਕਾਲ ਦੌਰਾਨ ਵੀ ਗਰੀਬ ਲੋਕਾਂ ਦੀ ਅੱਗੇ ਹੋ ਕੇ ਬਾਂਹ ਫੜੀ ਗਈ ਤੇ ਉਹਨਾਂ ਦੇ ਦੁੱਖ ਸੁੱਖ ਵਿੱਚ ਸਹਾਈ ਹੋਏ ਹਨ। ਲਾਲਜੀਤ ਭੁੱਲਰ ਵੱਲੋਂ ਲਗਭਗ ਪੰਜਾਬ ਵਿੱਚ 12000 ਹਜਾਰ ਏਕੜ ਪੰਚਾਇਤੀ ਜਮੀਨ ਛੁਡਾ ਕੇ ਪੰਜਾਬ ਸਰਕਾਰ ਦੇ ਹਵਾਲੇ ਕੀਤੀ ਅਤੇ ਟਰਾਂਸਪੋਰਟ ਮੰਤਰੀ ਹੁੰਦੇ ਹੋਏ ਪ੍ਰਾਈਵੇਟ ਬੱਸਾਂ ਦੀ ਗੁੰਡਾਗਰਦੀ ਨੂੰ ਖਤਮ ਕਰਦੇ ਹੋਏ ਰੋਡਵੇਜ਼ ਦੀਆਂ ਵੱਧ ਟਾਈਮਾਂ ਦਾ ਦੀ ਸ਼ੁਰੂਆਤ ਕੀਤੀ ਗਈ ਅੱਜ ਤੁਸੀਂ ਆਪ ਦੇਖ ਸਕਦੇ ਹੋ ਕਿ ਰੋਡਵੇਜ਼ ਦੀਆਂ ਬੱਸਾਂ ਸੜਕ ਤੇ ਜਿਆਦਾ ਦਿਖਦੀਆਂ ਹਨ ਅਤੇ ਪ੍ਰਾਈਵੇਟ ਬੱਸਾਂ ਦੀ ਗਿਣਤੀ ਘਟੀ ਹੈ ਕਿਉਂਕਿ ਇੱਕ ਪਰਮਿਟ ਤੇ ਛੇ-ਛੇ ਬੱਸਾਂ ਚਲਾਉਣ ਵਾਲੇ ਪ੍ਰਾਈਵੇਟ ਘਰਾਨਿਆਂ ਨੂੰ ਨੱਥ ਪਾਉਣ ਵਿੱਚ ਲਾਲਜੀਤ ਨੇ ਕਦੇ ਵੀ ਕਤਾਈ ਨਹੀਂ ਵਰਤੀ। ਇਸ ਮੌਕੇ ਤੇ ਪਹੁੰਚੇ ਉਮੀਦਵਾਰ ਲਾਲਜੀਤ ਸਿੰਘ ਭੁੱਲਰ ਨੇ ਐਮਐਲਏ ਮਨਜਿੰਦਰ ਸਿੰਘ ਲਾਲਪੁਰਾ ਅਤੇ ਉਨਾਂ ਦੀ ਸਮੁੱਚੀ ਟੀਮ ਦਾ ਸਿਰ ਨਿਵਾ ਕੇ ਧੰਨਵਾਦ ਕੀਤਾ ਉਹਨਾਂ ਕਿਹਾ ਕਿ ਇਨਾ ਵਿਸ਼ਾਲ ਰੋਡ ਸ਼ੋ ਕੱਢ ਮਨਜਿੰਦਰ ਸਿੰਘ ਲਾਲਪੁਰਾ ਨੇ ਤੁਹਾਡੇ ਸਹਿਯੋਗ ਨਾਲ ਖਡੂਰ ਸਾਹਿਬ ਹਲਕੇ ਤੋਂ ਮੇਰੀ ਜਿੱਤ ਤੇ ਮੋਹਰ ਲਾ ਦਿੱਤੀ ਹੈ ਮੈਨੂੰ ਅਹਿਸਾਸ ਹੋ ਰਿਹਾ ਹੈ ਕਿ ਇਹ ਇਹ ਹਲਕੇ ਤੋਂ ਹੁਣ ਚੰਗੇ ਮਾਰਜਨ ਨਾਲ ਤੁਸੀਂ ਮੈਨੂੰ ਜਿੱਤ ਪ੍ਰਾਪਤ ਕਰਾਵੋਗੇ ਇਸ ਲਈ ਮੈਂ ਤੁਹਾਡਾ ਤਹਿ ਦਿਲੋਂ ਧੰਨਵਾਦੀ ਹੋਵਾਂਗਾ ਇਸ ਮੌਕੇ ਤੇ ਹੋਰਨਾਂ ਤੋਂ ਇਲਾਵਾ ਹਰਜੀਤ ਸਿੰਘ ਸੰਧੂ ਅਮਿੰਦਰ ਸਿੰਘ ਐਮੀ ਹਰਪ੍ਰੀਤ ਸਿੰਘ ਕੋਟਾ ਕੇਵਲ ਸਿੰਘ ਚੋਹਲਾ ਸਾਹਿਬ ਅਵਤਾਰ ਸਿੰਘ ਮਠਾੜੂ ਨਿਰਮਲ ਸਿੰਘ ਢੋਟੀ ਗੁਰਸ਼ਰਨ ਸਿੰਘ ਫਤਿਹਾਬਾਦ ਸੁਰਜੀਤ ਸਿੰਘ ਮੁੰਡਾ ਪਿੰਡ ਪ੍ਰਭ ਤੁੜ ਸ਼ਮਸ਼ੇਰ ਸਿੰਘ ਕਲਾ ਦਵਿੰਦਰ ਸਿੰਘ ਗੋਰਖਾ ਸੁਵਿੰਦਰ ਸਿੰਘ ਚੰਬਾ ਅਮਰੀਕ ਸਿੰਘ ਬਾਠ ਹਰਵਿੰਦਰ ਸਿੰਘ ਆੜਦੀਆ ਬਾਬਾ ਗੁਰਵਿੰਦਰ ਸਿੰਘ ਗੋਰਾ ਮਾਸਟਰ ਮੱਖਣ ਸਿੰਘ ਬਾਬਾ ਬਾਰਾ,ਬਲਵਿੰਦਰ ਸਿੰਘ ਆਦੀ ਹੋਰ ਵੀ ਦਰਜਾ ਬਦਰਜਾ ਸੈਕੜੇ ਸਾਥੀ ਹਾਜ਼ਰ ਸਨ।
Ludhiana ਹਾਈ ਵੋਲਟੇਜ ਤਾਰਾਂ ਦੀ ਲਪੇਟ ‘ਚ ਆਇਆ 7ਵੀਂ ਜਮਾਤ ਦਾ ਵਿਦਿਆਰਥੀ
Ludhiana ਹਾਈ ਵੋਲਟੇਜ ਤਾਰਾਂ ਦੀ ਲਪੇਟ 'ਚ ਆਇਆ 7ਵੀਂ ਜਮਾਤ ਦਾ ਵਿਦਿਆਰਥੀ ਕਰੰਟ ਲੱਗਣ ਕਾਰਨ ਬੁਰੀ ਤਰਾਂ ਝੁਲਸਿਆ, ਡਾਕਟਰਾਂ ਨੇ...