ਲਾਰੈਂਸ ਬਿਸ਼ਨੋਈ ਅਤੇ ਗੋਲਡੀ ਬਰਾੜ ਗੈਂਗ ਨਾਲ ਜੁੜੇ ਬੰਦੇ ਕਾਬੂ
ਕਾਉਂਟਰ ਇੰਟੈਲੀਜੈਂਸ ਨੇ ਸ਼ੂਟਰ ਕੀਤੇ ਹਥਿਆਰਾਂ ਤੇ ਗੱਡੀ ਸਣੇ ਕਾਬੂ
ਚੰਡੀਗੜ੍ਹ, 27ਜੂਨ(ਵਿਸ਼ਵ ਵਾਰਤਾ)- ਕਾਉਂਟਰ ਇੰਟੈਲੀਜੈਂਸ ਬਠਿੰਡਾ ਅਤੇ ਜਿਲ੍ਹਾ ਪੁਲਿਸ ਬਠਿੰਡਾ ਦੀਆਂ ਟੀਮਾਂ ਨੂੰ ਗੁਪਤ ਇਤਲਾਹ ਮਿਲੀ ਸੀ ਕਿ ਲਾਰੈਂਸ ਬਿਸ਼ਨੋਈ ਗੈਂਗ ਅਤੇ ਗੈਂਗਸਟਰ ਗੋਲਡੀ ਬਰਾੜ ਦੇ ਸ਼ੂਟਰ ਬਠਿੰਡਾ ਇਲਾਕੇ ਵਿੱਚ ਕੋਈ ਵਾਰਦਾਤ ਨੂੰ ਅੰਜਾਮ ਦੇਣ ਲਈ ਘੁੰਮ ਰਹੇ ਹਨ, ਜਿਸ ਦੇ ਸਬੰਧ ਵਿੱਚ 05 ਵਿਅਕਤੀਆਂ (ਕਰਨਦੀਪ ਸਿੰਘ ਉਰਫ ਕੰਨੂ ਪੁੱਤਰ ਲਖਵਿੰਦਰ ਸਿੰਘ ਵਾਸੀ ਨਵੀਂ ਬਸਤੀ ਮੌੜ ਮੰਡੀ, ਰਘਵੀਰ ਸਿੰਘ ਪੁੱਤਰ ਮਹਾਂ ਸਿੰਘ ਵਾਸੀ ਕੋਟਸ਼ਮੀਰ ਥਾਣਾ ਸਦਰ ਬਠਿੰਡਾ, ਕੁਲਵਿੰਦਰ ਸਿੰਘ ਉਰਫ ਬਿੱਟੂ ਪੁੱਤਰ ਜਗਤਾਰ ਸਿੰਘ ਵਾਸੀ ਕੋਟਸ਼ਮੀਰ ਜਿਲ੍ਹਾ ਬਠਿੰਡਾ, ਮਨਿੰਦਰ ਸਿੰਘ ਉਰਫ ਮੁੰਨਸ਼ੀ ਪੁੱਤਰ ਗੁਰਦਿਆਲ ਸਿੰਘ ਵਾਸੀ ਤਲਵੰਡੀ ਸਾਬੋ ਜਿਲ੍ਹਾ ਬਠਿੰਡਾ ਅਤੇ ਗੁਰਪ੍ਰੀਤ ਸਿੰਘ ਪੁੱਤਰ ਗੁਰਤੇਜ ਸਿੰਘ ਵਾਸੀ ਭੀਖੀ ਜਿਲ੍ਹਾ ਮਾਨਸਾ) ਦੇ ਖਿਲਾਫ ਮੁਕੱਦਮਾਂ ਨੰ: 72 ਮਿਤੀ 27-06-2024 ਅ/ਧ 25-54-59 ਆਰਮਜ ਐਕਟ ਥਾਣਾ ਮੌੜ ਜਿਲ੍ਹਾ ਬਠਿੰਡਾ ਦਰਜ ਰਜਿਸਟਰ ਕੀਤਾ ਗਿਆ।
ਕਾਉਂਟਰ ਇੰਟੈਲੀਜੈਂਸ ਬਠਿੰਡਾ ਦੀ ਨਿਗਰਾਨੀ ਹੇਠ ਜਿਲ੍ਹਾ ਪੁਲਿਸ ਬਠਿੰਡਾ ਨਾਲ ਸਾਂਝੇ ਆਪ੍ਰੇਸ਼ਨ ਦੌਰਾਨ ਨਾਕਾ ਬੰਦੀ ਕਰਕੇ ਇਸ ਮੁਕੱਦਮੇ ਨਾਲ ਸਬੰਧਤ 03 ਸ਼ੂਟਰ ਕਰਨਦੀਪ ਸਿੰਘ ਉਰਫ ਕੰਨੂ ਪੁੱਤਰ ਲਖਵਿੰਦਰ ਸਿੰਘ ਵਾਸੀ ਨਵੀਂ ਬਸਤੀ ਮੌੜ ਮੰਡੀ, ਰਘਵੀਰ ਸਿੰਘ ਪੁੱਤਰ ਮਹਾਂ ਸਿੰਘ ਵਾਸੀ ਕੋਟਸ਼ਮੀਰ ਥਾਣਾ ਸਦਰ ਬਠਿੰਡਾ, ਕੁਲਵਿੰਦਰ ਸਿੰਘ ਉਰਫ ਬਿੱਟੂ ਪੁੱਤਰ ਜਗਤਾਰ ਸਿੰਘ ਵਾਸੀ ਕੋਟਸ਼ਮੀਰ ਜਿਲ੍ਹਾ ਬਠਿੰਡਾ ਨੂੰ 02 ਪਿਸਟਲ .32 ਬੋਰ 01 9MM, 06 ਜਿੰਦਾ ਕਾਰਤੂਸ ਅਤੇ 06 ਮੈਗਜੀਨ ਸਮੇਤ ਇਕ ਵਰਨਾ ਕਾਰ ਕਾਬੂ ਕੀਤਾ ਗਿਆ।
ਮੁਢਲੀ ਪੁੱਛਗਿੱਛ ਦੌਰਾਨ ਪਤਾ ਲੱਗਾ ਹੈ ਕਿ ਇਹਨਾਂ ਹਥਿਆਰਾਂ ਦਾ ਇਸਤੇਮਾਲ ਜਿਲ੍ਹਾ ਬਠਿੰਡਾ ਅਤੇ ਇਸ ਦੇ ਨਾਲ ਲੱਗਦੇ ਇਲਾਕੇ ਵਿੱਚ ਕਈ ਟਾਰਗੇਟ ਕਿਲਿੰਗ ਅਤੇ ਹੋਰ ਘਟਨਾਵਾਂ ਨੂੰ ਅੰਜਾਮ ਦੇਣ ਲਈ ਕੀਤਾ ਜਾਣਾ ਸੀ। ਪੁਲਿਸ ਵੱਲੋਂ ਅਗਲੇਰੀ ਤਫਤੀਸ਼ ਜਾਰੀ ਹੈ।