ਲਾਅ ਅਫਸਰਾਂ ਅਤੇ ਕਲਰਕਾਂ ਸਮੇਤ ਚੰਡੀਗੜ੍ਹ ਹਾਊਸਿੰਗ ਬੋਰਡ ਵਿੱਚ ਨਿਕਲੀਆਂ ਭਰਤੀਆਂ
ਪੜ੍ਹੋ ਕਿਵੇਂ ਅਤੇ ਕਿੱਥੇ ਕੀਤਾ ਜਾ ਸਕਦਾ ਹੈ ਅਪਲਾਈ
ਚੰਡੀਗੜ੍ਹ,3 ਅਕਤੂਬਰ(ਵਿਸ਼ਵ ਵਾਰਤਾ)- ਚੰਡੀਗੜ੍ਹ ਹਾਊਸਿੰਗ ਬੋਰਡ ਵਿੱਚ ਇੱਕ ਵਾਰ ਫਿਰ ਤੋਂ ਭਰਤੀਆਂ ਨਿਕਲੀਆਂ ਹਨ। ਇਹਨਾਂ ਵਿੱਚ ਸਬ-ਡਵਿਜ਼ਨਲ ਇੰਜੀਨਅਰਾਂ ਦੀਆਂ ਪੋਸਟਾਂ ਸਮੇਤ ਟੈਕਨੀਕਲ ਪੋਸਟਾਂ ਅਤੇ ਲਾਅ ਅਫਸਰਾਂ ਤੇ ਕਲਰਕਾਂ ਦੀਆਂ ਨੋਨ ਟੈਕਨੀਕਲ ਪੋਸਟਾਂ ਨਿਕਲੀਆਂ ਹਨ। ਜਿਹਨਾਂ ਲਈ ਆਨਲਾਈਨ ਅਰਜੀਆਂ ਅੱਜ ਤੋਂ ਭਰਨੀਆਂ ਸ਼ੁਰੂ ਹੋ ਚੁੱਕੀਆਂ ਹਨ ਅਤੇ ਆਖਿਰੀ ਤਰੀਕ 31 ਅਕਤੂਬਰ ਹੈ। ਅਪਲਾਈ ਕਰਨ ਲਈ ਚੰਡੀਗੜ੍ਹ ਹਾਊਸਿੰਗ ਬੋਰਡ ਦੀ ਅਧਿਕਾਰਤ ਵੈੱਬਸਾਈਟ ਤੇ ਹੋਰ ਵੇਰਵਿਆਂ ਦੀ ਜਾਂਚ ਕੀਤੀ ਜਾ ਸਕਦੀ ਹੈ।