ਲਵਪ੍ਰੀਤ ਸਿੰਘ ਖੁਦਕੁਸ਼ੀ ਮਾਮਲਾ
ਪੁਲਿਸ ਨੇ ਇਮੀਗ੍ਰੇਸ਼ਨ ਦਾ ਨਕਲੀ ਅਫ਼ਸਰ ਕੀਤਾ ਗ੍ਰਿਫਤਾਰ
ਚੰਡੀਗੜ੍ਹ, 15ਜੁਲਾਈ(ਵਿਸ਼ਵ ਵਾਰਤਾ)- ਲਵਪ੍ਰੀਤ ਸਿੰਘ ਵਾਸੀ ਧਨੌਲਾ ਦੇ ਖ਼ੁਦਕੁਸ਼ੀ ਦੇ ਮਾਮਲੇ ਵਿੱਚ ਪੁਲਿਸ ਨੇ ਇਕ ਇਮੀਗ੍ਰੇਸ਼ਨ ਦੇ ਨਕਲੀ ਅਫ਼ਸਰ ਨੂੰ ਕਾਬੂ ਕੀਤਾ ਹੈ। ਜਾਣਕਾਰੀ ਅਨੁਸਾਰ ਪੁਲਿਸ ਚੌਕੀ ਹੰਡਿਆਇਆ ਦੇ ਇੰਚਾਰਜ ਬਲਦੇਵ ਸਿੰਘ ਮਾਨ ਨੇ ਨਵਦੀਪ ਸਿੰਘ ਵਾਸੀ ਭੋਗਪੁਰ ਜ਼ਿਲ੍ਹਾ ਜਲੰਧਰ ਨੂੰ 2 ਲੱਖ ਰੁਪਏ ਦੀ ਰਿਸ਼ਵਤ ਲੈ ਕੇ ਲੜਕੀ ਬੇਅੰਤ ਕੌਰ ਨੂੰ ਕੈਨੇਡਾ ਸਰਕਾਰ ਤੋਂ ਬਚਾਉਣ ਵਾਲੇ ਇਮੀਗ੍ਰੇਸ਼ਨ ਅਫਸਰ ਨੂੰ ਪੁਲਿਸ ਨੇ ਗ੍ਰਿਫਤਾਰ ਕਰਕੇ ਥਾਣਾ ਬਰਨਾਲਾ ਵਿਖੇ ਮਾਮਲਾ ਦਰਜ ਕਰ ਲਿਆ ਹੈ।