ਲਖੀਮਪੁਰ ਹਿੰਸਾ ਨਾਲ ਜੁੜੀ ਵੱਡੀ ਖਬਰ
ਦੋ ਹੋਰ ਮੁਲਜ਼ਮਾਂ ਨੂੰ ਪੁਲਿਸ ਨੇ ਕੀਤਾ ਗ੍ਰਿਫਤਾਰ
ਚੰਡੀਗੜ੍ਹ,9 ਅਕਤੂਬਰ(ਵਿਸ਼ਵ ਵਾਰਤਾ)-ਲਖੀਮਪੁਰ ਹਿੰਸਾ ਨਾਲ ਜੁੜੇ ਦੋ ਹੋਰ ਮੁਲਜ਼ਮਾਂ ਨੂੰ ਪੁਲਿਸ ਨੇ ਲਖਨਊ ਤੋਂ ਗ੍ਰਿਫਤਾਰ ਕਰ ਲਿਆ ਹੈ। ਇਹਨਾਂ ਵਿੱਚੋਂ ਇਕ ਮੁਲਜ਼ਮ ਅੰਕਿਤ ਦਾਸ ਦਾ ਡਰਾਇਵਰ ਹੈ ਜਿਸ ਉੱਤੇ ਅੰਕਿਤ ਦਾਸ ਨੂੰ ਨੇਪਾਲ ਛੱਡ ਕੇ ਆਉਣ ਦਾ ਦੋਸ਼ ਹੈ। ਦੱਸ ਦਈਏ ਕਿ ਹੁਣ ਤੱਕ ਇਸ ਕਾਂਡ ਵਿੱਚ 4 ਗ੍ਰਿਫਤਾਰੀਆਂ ਹੋ ਚੁੱਕੀਆਂ ਹਨ ਅਤੇ ਮੁੱਖ ਦੋਸ਼ੀ ਅਸ਼ੀਸ਼ ਮਿਸ਼ਰਾ ਨੇ ਅੱਜ ਪੁਲਿਸ ਸਾਹਮਣੇ ਸਮਰਪਣ ਕਰ ਦਿੱਤਾ ਹੈ।