ਯੂਪੀ ਪੁਲਿਸ ਨੇ ਕੇਂਦਰੀ ਮੰਤਰੀ ਦੇ ਬੇਟੇ ਅਸ਼ੀਸ਼ ਮਿਸ਼ਰਾ ਨੂੰ ਜਾਰੀ ਕੀਤੇ ਸੰਮਨ
ਕੱਲ੍ਹ ਸਵੇਰੇ 10 ਵਜੇ ਪੁਲਿਸ ਥਾਣੇ ‘ਚ ਪੇਸ਼ ਹੋਣ ਦੇ ਹੁਕਮ,ਘਰ ਦੇ ਬਾਹਰ ਚਿਪਕਾਈ ਹੁਕਮਾਂ ਦੀ ਕਾਪੀ
ਚੰਡੀਗੜ੍ਹ,8 ਅਕਤੂਬਰ(ਵਿਸ਼ਵ ਵਾਰਤਾ) -ਲਖੀਮਪੁਰ ਵਿਖੇ ਹੋਈ ਹਿੰਸਕ ਘਟਨਾ ਦੇ ਮੁੱਖ ਆਰੋਪੀ ਕੇਂਦਰੀ ਮੰਤਰੀ ਅਜੇ ਮਿਸ਼ਰਾ ਦੇ ਬੇਟੇ ਅਸ਼ੀਸ਼ ਮਿਸ਼ਰਾ ਦੇ ਘਰ ਦੇ ਬਾਹਰ ਯੂਪੀ ਪੁਲਿਸ ਨੇ ਕੱਲ੍ਹ ਸਵੇਰੇ 10 ਵਜੇ ਖੀਰੀ ਦੇ ਪੁਲਿਸ ਥਾਣੇ ਪੇਸ਼ ਹੋ ਕੇ ਆਪਣੇ ਬਿਆਨ ਦਰਜ ਕਰਵਾਉਣ ਦਾ ਨੋਟਿਸ ਲਗਾਇਆ ਹੈ।
ਦੱਸ ਦਈਏ ਕਿ ਲੰਘੇ ਐਤਵਾਰ ਨੂੰ ਉੱਤਰ ਪ੍ਰਦੇਸ਼ ਦੇ ਲਖੀਮਪੁਰ ਖੀਰੀ ਵਿੱਚ ਅੰਦੋਲਨ ਕਰ ਰਹੇ ਕਿਸਾਨਾਂ ਨੂੰ ਕਾਰ ਨਾਲ ਕੁਚਲੇ ਜਾਣ ਦੀ ਦਰਦਨਾਕ ਘਟਨਾ ਵਾਪਰੀ ਸੀ। ਇਸ ਘਟਨਾ ਵਿੱਚ ਚਸ਼ਮਦੀਦਾਂ ਅਨੁਸਾਰ ਕਿਸਾਨਾਂ ਨੂੰ ਕੁਚਲਣ ਵਾਲੀ ਗੱਡੀ ਕੇਂਦਰੀ ਮੰਤਰੀ ਅਜੇ ਮਿਸ਼ਰਾ ਦੀ ਸੀ ਅਤੇ ਉਸਨੂੰ ਹੀ ਮੁੱਖ ਆਰੋਪੀ ਬਣਾਇਆ ਗਿਆ ਹੈ।