ਲਖੀਮਪੁਰ ਹਿੰਸਾ ਮਾਮਲਾ
ਬੀਜੇਪੀ ਦੇ ਐਮਪੀ ਵਰੁਣ ਗਾਂਧੀ ਨੇ ਘੇਰੀ ਆਪਣੀ ਹੀ ਸਰਕਾਰ
ਕਿਸਾਨਾਂ ਨੂੰ ਕੁਚਲਣ ਵਾਲੀ ਕਾਰ ਦੀ ਸਾਫ ਤੇ ਪੂਰੀ ਵੀਡੀਓ ਕੀਤੀ ਸ਼ੇਅਰ
ਅੰਦੋਲਨਕਾਰੀਆਂ ਨੂੰ ਮਾਰ ਕੇ ਚੁੱਪ ਨਹੀਂ ਕਰਵਾਇਆ ਜਾ ਸਕਦਾ-ਵਰੁਣ ਗਾਂਧੀ
ਚੰਡੀਗੜ੍ਹ,7 ਅਕਤੂਬਰ(ਵਿਸ਼ਵ ਵਾਰਤਾ) -ਪੀਲੀਭੀਤ ਤੋਂ ਤਿੰਨ ਵਾਰ ਦੇ ਲੋਕ ਸਭਾ ਮੈਂਬਰ ਬੀਜੇਪੀ ਆਗੂ ਵਰੁਣ ਗਾਂਧੀ ਨੇ ਲਖੀਮਪੁੁਰ ਹਿੰਸਾ ਦੀ ਵੀਡੀਓ ਸ਼ੇਅਰ ਕਰਦਿਆਂ ਸਰਕਾਰ ਪ੍ਰਤੀ ਹਮਲਾਵਰ ਰੁੱਖ ਅਪਣਾਉਂਦਿਆ ਕਿਹਾ ਹੈ ਕਿ ਅੰਦਲਨਕਾਰੀਆਂ ਨੂੰ ਮਾਰ ਕੇ ਚੁੱਪ ਨਹੀਂ ਕਰਵਾਇਆ ਜਾ ਸਕਦਾ। ਉਹਨਾਂ ਨੇ ਇਹ ਵੀ ਕਿਹਾ ਕਿ ਇਸਤੋਂ ਪਹਿਲਾਂ ਕਿ ਕਿਸਾਨਾਂ ਦੇ ਮਨ ਵਿੱਚ ਉਹਨਾਂ ਪ੍ਰਤੀ ਸਰਕਾਰ ਦੇ ਮਨ ਵਿੱਚ ਜ਼ੁਲਮ ਅਤੇ ਹੰਕਾਰ ਦਾ ਮੈਸੇਜ਼ ਜਾਵੇ , ਆਰੋਪੀਆਂ ਨੂੰ ਗ੍ਰਿਫਤਾਰ ਕਰਕੇ ਜਲਦ ਤੋਂ ਜਲਦ ਸਜਾ ਹੋਣੀ ਚਾਹੀਦੀ ਹੈ।
The video is crystal clear. Protestors cannot be silenced through murder. There has to be accountability for the innocent blood of farmers that has been spilled and justice must be delivered before a message of arrogance and cruelty enters the minds of every farmer. 🙏🏻🙏🏻 pic.twitter.com/Z6NLCfuujK
— Varun Gandhi (@varungandhi80) October 7, 2021