11 ਘੰਟਿਆਂ ਤੋਂ 6 ਮੈਂਬਰੀ ਐਸਆਈਟੀ ਕਰ ਰਹੀ ਸੀ ਪੁੱਛਗਿੱਛ
ਪੁੱਛਗਿੱਛ ਤੋਂ ਬਾਅਦ ਮੰਤਰੀ ਦਾ ਲਾਡਲਾ ਕੀਤਾ ਗ੍ਰਿਫਤਾਰ
ਚੰਡੀਗੜ੍ਹ,9ਅਕਤੂਬਰ(ਵਿਸ਼ਵ ਵਾਰਤਾ)-ਲਖੀਮਪੁਰ ਹਿੰਸਾ ਦੇ ਮੁੱਖ ਦੋਸ਼ੀ ਕੇਂਦਰੀ ਗ੍ਰਹਿ ਰਾਜ ਮੰਤਰੀ ਅਜੇ ਮਿਸ਼ਰਾ ਦਾ ਬੇਟਾ ਅਸ਼ੀਸ਼ ਮਿਸ਼ਰਾ ਅੱਜ ਸਵੇਰੇ 10 ਵੱਜ ਕੇ 40 ਮਿੰਟ ਤੇ ਕਰਾਇਮ ਬਰਾਂਚ ਦੇ ਦਫਤਰ ਪਹੁੰਚਿਆ ਸੀ। ਉਸ ਕੋਲੋਂ 6 ਮੈਂਬਰਾਂ ਦੀ ਐਸਆਈਟੀ ਪਿਛਲੇ 11 ਘੰਟਿਆਂ ਤੋਂ ਪੁੱਛਗਿੱਛ ਕਰ ਰਹੀ ਸੀ।
ਪੁੱਛਗਿੱਛ ਤੋਂ ਬਾਅਦ ਅਜੇ ਮਿਸ਼ਰਾ ਨੂੰ ਗਿਰਫ਼ਤਾਰ ਕਰ ਲਿਆ ਗਿਆ ਹੈ ।
ਦੱਸ ਦਈਏ ਕਿ ਪਿਛਲੇ ਕੱਲ੍ਹ ਸੁਪਰੀਮ ਕੋਰਟ ਨੇ ਇਸ ਪੂਰੀ ਘਟਨਾ ਦਾ ਨੋਟਿਸ ਲੈਂਦੇ ਹੋਏ ਉਤਰ ਪ੍ਰਦੇਸ਼ ਪੁਲਿਸ ਅਤੇ ਸਰਕਾਰ ਨੂੰ ਇਸ ਮਾਮਲੇ ਦੀ ਜਾਂਚ ਦੀ ਕਾਰਗੁਜ਼ਾਰੀ ਨੂੰ ਲੈ ਕੇ ਝਾੜ ਵੀ ਪਾਈ ਸੀ।