ਲਖੀਮਪੁਰ ਖੀਰੀ ਤੋਂ ਅਜੇ ਮਿਸ਼ਰਾ ਟੈਣੀ 4000 ਦੇ ਕਰੀਬ ਵੋਟਾਂ ਨਾਲ ਪਿੱਛੇ, ਪਟਿਆਲਾ ਤੋਂ ਡਾ. ਗਾਂਧੀ ਅੱਗੇ
ਪਟਿਆਲਾ, 4 ਜੂਨ (ਵਿਸ਼ਵ ਵਾਰਤਾ):- ਪਟਿਆਲਾ ਦੀ ਗੱਲ ਕਰੀਏ ਤਾ ਇਥੋਂ ਡਾ ਗਾਂਧੀ 3000 ਵੋਟਾਂ ਨਾਲ ਅੱਗੇ ਚਲ ਰਹੇ ਹਨ। ਪਟਿਆਲਾ ਤੋਂ ਬੀਜੇਪੀ ਦੇ ਉਮੀਦਵਾਰ ਇਕ ਵਾਰ ਵੀ ਲੀਡ ਕਰਦੇ ਹੋਏ ਨਜਰ ਨਹੀਂ ਆਏ। ਯੂਪੀ ਦੇ ਲਾਖੀਮਪੁਰ ਖੀਰੀ ਤੋਂ ਉਮੀਦਵਾਰ ਅਜੇ ਮਿਸ਼ਰਾ ਟੈਣੀ 4000 ਦੇ ਕਰੀਬ ਵੋਟਾਂ ਨਾਲ ਪਿੱਛੇ ਚਲ ਰਹੇ ਹਨ। ਚਰਨਜੀਤ ਚੰਨੀ ਦੀ ਲੀਡ ਲਗਾਤਾਰ ਵਧਦੀ ਜਾ ਰਹੀ ਹੈ। ਚੰਨੀ 50000 ਦੀ ਲੀਡ ਨਾਲ ਅੱਗੇ ਚਲ ਰਹੇ ਹਨ। ਉਦਰ ਮੀਤ ਹੇਅਰ ਵੀ 40000 ਵੋਟਾਂ ਨਾਲ ਅੱਗੇ ਚਲ ਰਹੇ ਹਨ। ਫਿਰੋਜ਼ਪੁਰ ਤੋਂ ਸ਼ੇਰ ਸਿੰਘ ਘੁਬਾਇਆ ਇਕ ਵਾਰ ਫਿਰ 50 ਵੋਟਾਂ ਨਾਲ ਅੱਗੇ ਚਲ ਰਹੇ ਹਨ। ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਹਰਸਿਮਰਤ ਕੌਰ ਬਾਦਲ ਵੱਡੀ ਲੀਡ ਨਾਲ ਅੱਗੇ ਚਲ ਰਹੇ ਹੈ। ਇਥੋਂ ਪਹਿਲਾਂ ਅੱਗੇ ਚਲ ਰਹੇ ਗੁਰਮੀਤ ਖੁੱਡੀਆਂ ਨੂੰ ਉਹਨਾਂ ਨੇ ਪਛਾੜ ਦਿੱਤਾ ਹੈ। ਇਥੋਂ ਪਰਮਪਾਲ ਕੌਰ ਅਤੇ ਲੱਖਾਂ ਸਿਧਾਣਾ ਵੀ ਪਿੱਛੇ ਚਲ ਰਹੇ ਹਨ।