ਰੰਗਮੰਚ ਤੇ ਫਿਲਮੀ ਚਰਚਿੱਤ ਅਦਾਕਰਾ ਸੈਵੀ ਸਤਵਿੰਦਰ ਹੋਏ ਸਵੈ-ਇੱਛਤ ਸੇਵਾ-ਮੁਕਤ
ਮੋਹਾਲੀ,4 ਅਪ੍ਰੈਲ (ਵਿਸ਼ਵ ਵਾਰਤਾ) ਨਗਰ ਨਿਗਮ ਮੁਹਾਲੀ ਵਿਚ ਆਪਣੀ ਮੁਲਾਜ਼ਮਤ ਸਟੈਨੋ ਟਾਈਪਿਸਟ ਵੱਜੋਂ ਸ਼ਰੂ ਕਰ ਕੇ ਰੰਗਮੰਚ ਤੇ ਫਿਲਮਾਂ ਦੀ ਚਰਿਚੱਤ ਅਦਾਕਰਾ ਸੈਵੀ ਸਤਵਿੰਦਰ ਆਪਣੀ ਮੇਹਨਤ ਤੇ ਲਗਨ ਨਾਲ ਨਿੱਜੀ ਸਹਾਇਕ ਦੇ ਅਹੁੱਦੇ ਉਪਰ ਪੁੱਜਕੇ 27 ਸਾਲ ਦੀ ਨੌਕਰੀ ਕਰਨ ਉਪਰੰਤ ਸਵੈ-ਇੱਛਤ ਸੇਵਾ-ਮੁੱਕਤ ਹੋ ਗਏ ਹਨ।ਤਿੰਨ ਦਹਾਕਿਆਂ ਤੋਂ ਰੰਗਮੰਚ ਦੇ ਖੇਤਰ ਵਿਚ ਸਰਗਰਮ ਸਰਘੀ ਕਲਾ ਕੇਂਦਰ ਮੁਹਾਲੀ ਦੀ ਸੀਨੀਅਰ ਮੀਤ ਪ੍ਰਧਾਨ ਵੱਜੋਂ ਲੰਮੇ ਸਮੇਂ ਤੋਂ ਸਰਗਰਮ ਸਤਵਿੰਦਰ ਤਕਰੀਬਨ 22-23 ਸਾਲਾਂ ਤੋਂ ਅਨੇਕਾਂ ਨਾਟਕਾਂ ਅਤੇ ਫਿਲਮਾਂ ਵਿਚ ਵੱਖ-ਵੱਖ ਕਿਰਦਾਰਾਂ ਵਿਚ ਨਜ਼ਰ ਆ ਚੁੱਕੇ ਹਨ।
ਨਾਟਕਕਾਰ ਤੇ ਨਾਟ-ਨਿਰਦੇਸ਼ਕ ਸੰਜੀਵਨ ਸਿੰਘ, ਰੰਗਕਰਮੀ ਰੰਜੀਵਨ ਸਿੰਘ ਤੇ ਸੰਜੀਵ ਦੀਵਾਨ ‘ਕੁੱਕੂ’ ਨੇ ਸੈਵੀ ਸਤਵਿੰਦਰ ਨੂੰ ਸ਼ੁੱਭ-ਕਾਮਨਵਾ ਦਿੰਦੇ ਕਿਹਾ ਕਿ ਇਹ ਉਮੀਦ ਕੀਤੀ ਜਾਣੀ ਚਾਹੀਦੀ ਹੈ ਕਿ ਆਪਣੀ ਰੁਝੇਵਿਆਂ ਭਰੀ ਮੁਲਾਜ਼ਮਤ ਤੋ ਸੁਰਖ਼ਰੂ ਹੋਣ ਤੋਂ ਬਾਅਦ ਉਹ ਹੋਰ ਵੀ ਸ਼ਿੱਦਤ ਨਾਲ ਰੰਗਮੰਚ ਤੇ ਫਿਲਮੀ ਖੇਤਰ ਵਿਚ ਵਧੇਰੇ ਸਰਗਰਮੀ ਨਾਲ ਵਿਚਰਦੇ ਨਜ਼ਰ ਅਉਂਣਗੇ