ਰੋਜ਼ਗਾਰ ਬਿਊਰੋ ਵਲੋਂ ਫੋਟੋਗ੍ਰਾਫੀ ਵਿਚ ਸ਼ਾਰਟ ਟਰਮ ਕੋਰਸ ਹੋਵੇਗਾ ਸ਼ੁਰੂ
ਕਪੂਰਥਲਾ, 7 ਜੁਲਾਈ(ਵਿਸ਼ਵ ਵਾਰਤਾ) ਕਪੂਰਥਲਾ ਜਿਲ੍ਹਾ ਪ੍ਰਸ਼ਾਸ਼ਨ ਵਲੋਂ ਨੌਜਵਾਨਾਂ ਦੀ ਫੋਟੋਗ੍ਰਾਫੀ ਪ੍ਰਤੀ ਦਿਲਚਸਪੀ ਨੂੰ ਦੇਖਦੇ ਹੋਏ ਜਿਲ੍ਹਾ ਰੋਜ਼ਗਾਰ ਤੇ ਕਾਰੋਬਾਰ ਬਿਊਰੋ ਕਪੂਰਥਲਾ ਵਲੋਂ ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ ਦੇ ਸਹਿਯੋਗ ਨਾਲ ਫੋਟੋਗ੍ਰਾਫੀ ਵਿਚ ਸ਼ਾਰਟ ਟਰਮ ਕੋਰਸ ਸ਼ੁਰੂ ਕੀਤਾ ਜਾ ਰਿਹਾ ਹੈ ।
ਜਿਲ੍ਹਾ ਰੋਜ਼ਗਾਰ ਬਿਊਰੋ ਦੀ ਮੁਖੀ ਸ਼੍ਰੀਮਤੀ ਨੀਲਮ ਮਹੇ ਨੇ ਦੱਸਿਆ ਕਿ ਕੋਰਸ ਵਿਚ ਪ੍ਰਾਰਥੀਆਂ ਨੂੰ ਥਿਊਰੀ ਕਲਾਸਾਂ ਦੇ ਨਾਲ -ਨਾਲ ਪ੍ਰੈਕਟੀਕਲ ਕਰਵਾਏ ਜਾਣਗੇ ਅਤੇ ਫੋਟੇਗ੍ਰਾਫੀ ਅਤੇ ਮੀਡੀਆ ਵਿਚ ਤਜਰਬੇਕਾਰ ਸ਼ਖਸੀਅਤਾਂ ਵਲੋਂ ਵੀ ਲੈਕਚਰ ਦਿੱਤੇ ਜਾਣਗੇ। ਕੋਰਸ ਦਾ ਸਮਾਂ ਇਕ ਹਫਤੇ ਦਾ ਹੋਵੇਗਾ ਅਤੇ ਸਰਟੀਫਿਕੇਟ ਐਲ.ਪੀ.ਯੂ ਵਲੋਂ ਦਿੱਤੇ ਜਾਣਗੇ। ਵਧੇਰੇ ਜਾਣਕਾਰੀ ਲਈ ਕੈਰੀਅਰ ਕਾਊਂਸਲਰ ਨਾਲ ਫੋਨ ਨੰਬਰ 96469-06412 ਜਾਂ ਬਿਊਰੋ ਦੇ ਹੈਲਪ ਲਾਈਨ ਨੰਬਰ 98882-19247 ਨਾਲ ਸੰਪਰਕ ਕੀਤਾ ਜਾਵੇ।